ਹਿਮਾਚਲ ਪ੍ਰਦੇਸ਼, 07 ਅਕਤੂਬਰ 2025: Snowfall: ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਪਹਾੜੀ ਸੂਬਿਆਂ ਦੇ ਉੱਚੇ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਬਰਫ਼ਬਾਰੀ ਜਾਰੀ ਹੈ। ਉੱਤਰਾਖੰਡ ਦੇ ਬਦਰੀਨਾਥ, ਕੇਦਾਰਨਾਥ ਅਤੇ ਸ੍ਰੀ ਹੇਮਕੁੰਟ ਸਾਹਿਬ ‘ਚ ਮੰਗਲਵਾਰ ਨੂੰ ਪਹਿਲੀ ਬਰਫ਼ਬਾਰੀ ਹੋਈ। ਹੇਮਕੁੰਡ ਸਾਹਿਬ ‘ਚ 2 ਤੋਂ 3 ਇੰਚ ਬਰਫ਼ਬਾਰੀ ਹੋਈ।
ਕੇਦਾਰਨਾਥ ‘ਚ ਤਾਪਮਾਨ 5 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚਾਰਧਾਮ ਯਾਤਰਾ ਦਾ ਦੂਜਾ ਪੜਾਅ ਇਸ ਸਮੇਂ ਚੱਲ ਰਿਹਾ ਹੈ, ਜਿਸ ਵਿੱਚ ਰੋਜ਼ਾਨਾ 5,000 ਤੋਂ ਵੱਧ ਸ਼ਰਧਾਲੂ ਪਹੁੰਚ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਲਾਅ ਅਤੇ ਸਪਿਤੀ, ਚੰਬਾ ਅਤੇ ਕਿੰਨੌਰ ‘ਚ ਵੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦੋ ਦਿਨਾਂ ਤੱਕ ਪਹਾੜੀ ਸੂਬਿਆਂ ‘ਚ ਮੀਂਹ ਅਤੇ ਬਰਫ਼ਬਾਰੀ ਜਾਰੀ ਰਹਿਣ ਦੀ ਉਮੀਦ ਹੈ।
ਪੰਜਾਬ ਅਤੇ ਹਰਿਆਣਾ ਲਈ ਭਾਰੀ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਸੂਬਿਆਂ ‘ਚ ਅਗਲੇ 36 ਘੰਟਿਆਂ ਤੱਕ ਲਗਾਤਾਰ ਮੀਂਹ ਪੈ ਸਕਦਾ ਹੈ | ਇਸਦੇ ਨਾਲ ਹੀ ਪੰਜਾਬ ਦੇ ਜ਼ਿਲ੍ਹਿਆਂ ‘ਚ ਪਠਾਨਕੋਟ, ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਫਿਰੋਜ਼ਪੁਰ ‘ਚ ਮੀਂਹ ਪੈ ਸਕਦਾ ਹੈ |
ਹਰਿਆਣਾ ਦੇ ਕਈ ਇਲਾਕਿਆਂ, ਜਿਨ੍ਹਾਂ ਵਿੱਚ ਅੰਬਾਲਾ, ਪੰਚਕੂਲਾ, ਕੈਥਲ, ਕਰਨਾਲ ਅਤੇ ਹਿਸਾਰ ਸ਼ਾਮਲ ਹਨ, ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ, 8 ਅਕਤੂਬਰ ਦੇ ਆਸ-ਪਾਸ ਮੌਸਮ ਸਾਫ਼ ਹੋ ਜਾਵੇਗਾ।
Read More: ਕਸ਼ਮੀਰ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ਼ੁਰੂ, ਸੈਲਾਨੀਆਂ ‘ਚ ਉਤਸ਼ਾਹ




