Site icon TheUnmute.com

ਔਰਤਾਂ ਨੂੰ ਖਿਡੌਣਾ ਮੰਨਣ ਵਾਲਿਆਂ ਨੇ ਹਿਜਾਬ ਸ਼ੁਰੂ ਕੀਤਾ ਸੀ : ਤਸਲੀਮਾ ਨਸਰੀਨ

ਤਸਲੀਮਾ ਨਸਰੀਨ

ਚੰਡੀਗੜ੍ਹ, 17 ਫਰਵਰੀ 2022 : ਹਿਜਾਬ ਨੂੰ ਲੈ ਕੇ ਕਰਨਾਟਕ ਦੇ ਇੱਕ ਕਾਲਜ ਤੋਂ ਸ਼ੁਰੂ ਹੋਇਆ ਇਹ ਵਿਵਾਦ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਵੀ ਵਿਦਿਅਕ ਅਦਾਰਿਆਂ ‘ਚ ਹਿਜਾਬ ਪਹਿਨਣ ‘ਤੇ ਟਿੱਪਣੀ ਕੀਤੀ ਹੈ। ਇੰਡੀਆ ਟੂਡੇ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਹਿਜਾਬ, ਬੁਰਕਾ ਅਤੇ ਨਕਾਬ ਜ਼ੁਲਮ ਦੀਆਂ ਨਿਸ਼ਾਨੀਆਂ ਹਨ।

ਕਰਨਾਟਕ ਹਾਈਕੋਰਟ ਵਿੱਦਿਅਕ ਅਦਾਰਿਆਂ ‘ਚ ਹਿਜਾਬ ‘ਤੇ ਪਾਬੰਦੀ ਦੇ ਖਿਲਾਫ ਇਕ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ। ਸਕੂਲ ਅਤੇ ਕਾਲਜ ਵਿੱਚ ਯੂਨੀਫਾਰਮ ਡਰੈਸ ਕੋਡ ਬਾਰੇ ਤਸਲੀਮਾ ਨਸਰੀਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਸਿੱਖਿਆ ਦਾ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਹੈ। ਉਸ ਨੇ ਕਿਹਾ, ‘ਕੁਝ ਮੁਸਲਮਾਨ ਸੋਚਦੇ ਹਨ ਕਿ ਹਿਜਾਬ ਬਹੁਤ ਮਹੱਤਵਪੂਰਨ ਹੈ ਅਤੇ ਕੁਝ ਸੋਚਦੇ ਹਨ ਕਿ ਇਹ ਇਕ ਬੇਲੋੜੀ ਚੀਜ਼ ਹੈ। ਪਰ 7ਵੀਂ ਸਦੀ ਵਿੱਚ, ਨਾਰੀ ਵਿਰੋਧੀ ਇਸ ਹਿਜਾਬ ਨੂੰ ਲੈ ਕੇ ਆਏ ਕਿਉਂਕਿ ਉਹ ਔਰਤਾਂ ਨੂੰ ਸੈਕਸ ਵਸਤੂ ਤੋਂ ਵੱਧ ਕੁਝ ਨਹੀਂ ਸਮਝਦੇ ਸਨ’ |

ਉਨ੍ਹਾਂ ਕਿਹਾ, ‘ਉਹ ਲੋਕ ਸਮਝਦੇ ਸਨ ਕਿ ਔਰਤ ਨੂੰ ਉਦੋਂ ਹੀ ਦੇਖਣਗੇ ਜਦੋਂ ਉਸ ਨੂੰ ਸਰੀਰਕ ਲੋੜਾਂ ਹੋਣਗੀਆਂ। ਇਸ ਲਈ ਔਰਤਾਂ ਨੂੰ ਬੁਰਕਾ ਅਤੇ ਹਿਜਾਬ  ਪਹਿਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਆਪ ਨੂੰ ਮਰਦਾਂ ਤੋਂ ਛੁਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਡੇ ਅੱਜ ਦੇ ਸਮਾਜ ਵਿੱਚ ਅਸੀਂ ਸਿੱਖਿਆ ਹੈ ਕਿ ਮਰਦ ਅਤੇ ਔਰਤ ਬਰਾਬਰ ਹਨ। ਇਸੇ ਲਈ ਹਿਜਾਬ ਅਤੇ ਨਕਾਬ ਔਰਤਾਂ ‘ਤੇ ਅੱਤਿਆਚਾਰ ਦੀ ਨਿਸ਼ਾਨੀ ਹਨ।

Exit mobile version