20 ਜਨਵਰੀ 2025: ਕੋਟਕਪੂਰਾ ਤੋਂ (Kotkapura to Moga) ਮੋਗਾ ਸਾਈਡ ਆ ਰਹੀ ਕਾਰਾਂ ਨੂੰ ਇੱਕ ਤੇਜ਼ ਰਫਤਾਰ (high-speed canter) ਕੈਂਟਰ ਨੇ ਪਿੱਛੋਂ ਟੱਕਰ ਮਾਰੀ, ਜਿਸ ਨਾਲ ਤਿੰਨ ਕਾਰਾਂ ਦਾ ਨੁਕਸਾਨ ਹੋਇਆ, ਉਥੇ ਹੀ ਕਾਰ ਸਵਾਰਾ ਨੂੰ ਸੱਟਾਂ ਲੱਗ ਗਿਆ | ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਕੈਂਟਰ ਲੱਕੜਾਂ ਨਾਲ ਭਰਿਆ ਹੋਇਆ ਸੀ | ਉਥੇ ਹੀ ਮੌਕੇ ਤੇ ਐਸ.ਐਸ. ਐਫ ( SSF Team) ਟੀਮ ਪਹੁੰਚੀ ਅਤੇ ਟਰੈਫਿਕ ਨੂੰ ਕੰਟਰੋਲ ਕੀਤਾ|
ਉਥੇ ਹੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਹਰਦੀਪ ਸਿੰਘ ਨੇ ਕਿਹਾ ਕਿ ਅੱਗੇ ਕਾਰਾ ਦਾ ਜਾਮ ਹੋਣ ਕਾਰਨ ਗੱਡੀਆਂ ਰੁਕੀਆਂ ਹੋਈਆਂ ਸਨ ਪਿੱਛੋਂ ਤੇਜ ਰਫਤਾਰ ਕੈਂਟਰ ਚਾਲਕ ਨੇ ਜੋ ਕਿ ਲੱਕੜਾਂ ਦਾ ਭਰਿਆ ਹੋਇਆ ਸੀ ਲਿਆ ਕੇ ਵਿੱਚ ਮਾਰਿਆ ਜਿਸ ਨਾਲ ਸਾਡਾ ਕਾਫੀ ਨੁਕਸਾਨ ਹੋ ਗਿਆ ਅਤੇ ਪੱਗਾ ਵੀ ਉਤਰ ਗਈਆਂ ਅਤੇ ਸੱਟਾ ਵੀ ਵੱਜੀਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਕੈਂਟਰ ਚਾਲਕ ਦੀ ਸ਼ਰਾਬ ਵੀ ਪੀਤੀ ਹੋਈ ਸੀ ਅਤੇ ਉਸ ਤੋਂ ਬਰੇਕਾਂ ਨਹੀਂ ਲੱਗੀਆਂ ਜਿਸ ਨਾਲ ਇਹ ਹਾਦਸਾ ਵਾਪਰਿਆ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਕੈਂਟਰ ਚਾਲਕ ਜਸਕਰਨ (jaskarn singh) ਸਿੰਘ ਨੇ ਕਿਹਾ ਕਿ ਉਹ ਕੋਟਕਪੂਰਾ ਤੋਂ ਮੋਗਾ ਸਾਈਡ ਆ ਰਿਹਾ ਸੀ ਅਤੇ ਲੱਕੜਾਂ ਦਾ ਕੈਂਟਰ ਭਰਿਆ ਹੋਇਆ ਸੀ ਕਾਰ ਵਾਲਿਆਂ ਨੇ ਅੱਗੇ ਬਰੇਕ ਲਗਾ ਦਿੱਤੀਆਂ ਅਤੇ ਮੈਂ ਕੈਂਟਰ ਦੀਆਂ ਬਰੇਕਾਂ ਲਗਾਉਣ ਦੀਆਂ ਕੋਸ਼ਿਸ਼ ਕੀਤੀਆਂ ਪਰੰਤੂ ਫਿਰ ਵੀ ਕਾਰਾਂ ਨਾਲ ਜਾ ਕੇ ਟਕਰਾ ਗਈ
ਇਸ ਮੌਕੇ ਤੇ ਐਸ.ਐਸ.ਐਫ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲਾਲ (lal singh) ਸਿੰਘ ਰੋਡ ਕੋਲ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਤਿੰਨ ਕਾਰਾਂ ਦਾ ਨੁਕਸਾਨ ਹੋਇਆ ਅਤੇ ਕੈਂਟਰ ਵਾਲੇ ਨੇ ਉਹਨਾਂ ਨੂੰ ਟੱਕਰ ਮਾਰੀ ਅਸੀਂ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਟਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ|
Read More: ਕੋਟਕਪੂਰਾ ਗੋਲੀ ਕਾਂਡ ਮਾਮਲਾ: ਫ਼ਰੀਦਕੋਟ ਦੀ ਅਦਾਲਤ ‘ਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ