ਚੰਡੀਗੜ੍ਹ, 11 ਜੁਲਾਈ 2024: ਜੰਮੂ-ਕਸ਼ਮੀਰ ਦੇ ਕਠੂਆ (Kathua) ‘ਚ ਅੱਜ ਪੰਜਾਬ ਪੁਲਿਸ, ਜੰਮੂ ਕਸ਼ਮੀਰ ਪੁਲਿਸ, ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਦੀ ਜੰਮੂ-ਕਸ਼ਮੀਰ ਸਰਹੱਦ ‘ਤੇ ਸੁਰੱਖਿਆ ਵਧਾਉਣ ਸੰਬੰਧੀ ਉੱਚ ਪੱਧਰੀ ਬੈਠਕ ਹੋਈ ਹੈ | ਇਸ ਬੈਠਕ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਸ਼ਾਮਲ ਰਹੇ |
ਇਸ ਉੱਚ ਪੱਧਰੀ ਦੌਰਾਨ ਸਾਰੀਆਂ ਏਜੰਸੀਆਂ ਦਰਮਿਆਨ ਤਾਲਮੇਲ ਵਧਾਉਣ ਸਬੰਧੀ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ । ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ।
ਜਿਕਰਯੋਗ ਹੈ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਦੋਵੇਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦੇ ਹਨ। ਇਸ ਦੇ ਨਾਲ ਹੀ ਕੁਝ ਦਿਨਾਂ ਤੋਂ ਪਾਕਿਸਤਾਨ ਵੱਲ ਅਤਿ+ਵਾਦੀ ਗਤੀਵਿਧੀਆਂ ‘ਚ ਵਾਧਾ ਹੋਇਆ ਹੈ। ਅਜਿਹੇ ‘ਚ ਤਾਲਮੇਲ ਵਧਾਉਣ ਲਈ ਇਹ ਬੈਠਕ ਕੀਤੀ ਗਈ।