ਦਿੱਲੀ, 11 ਨਵੰਬਰ 2025: Delhi blast News: ਕੇਂਦਰੀ ਗ੍ਰਹਿ ਮੰਤਰਾਲੇ ਨੇ ਘਟਨਾ ਤੋਂ 20 ਘੰਟੇ ਬਾਅਦ ਦਿੱਲੀ ਕਾਰ ਬੰ.ਬ ਧਮਾਕੇ ਦੀ ਜਾਂਚ NIA ਨੂੰ ਸੌਂਪ ਦਿੱਤੀ ਹੈ। ਦਿੱਲੀ ਬੰ.ਬ ਧਮਾਕੇ ਸੰਬੰਧੀ ਅਮਿਤ ਸ਼ਾਹ ਦੇ ਘਰ ‘ਤੇ ਉੱਚ ਪੱਧਰੀ ਸੁਰੱਖਿਆ ਬੈਠਕ ਸਮਾਪਤ ਹੋ ਗਈ ਹੈ। ਇਹ ਬੈਠਕ ਡੇਢ ਘੰਟਾ ਚੱਲੀ। ਇਸ ਬੈਠਕ ‘ਚ ਆਈਬੀ-ਐਨਆਈਏ ਅਧਿਕਾਰੀ ਬੈਠਕ ‘ਚ ਸ਼ਾਮਲ ਹੋਏ ਅਤੇ ਜੰਮੂ-ਕਸ਼ਮੀਰ ਦੇ ਡੀਜੀਪੀ ਵੀ ਵਰਚੁਅਲੀ ਜੁੜੇ।
ਇਹ ਕਾਰ ਬੰ.ਬ ਧਮਾਕਾ 10 ਨਵੰਬਰ ਨੂੰ ਸ਼ਾਮ 6:52 ਵਜੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਇਆ ਸੀ। ਧਮਾਕੇ ‘ਚ ਵਰਤੀ ਗਈ ਚਿੱਟੇ ਰੰਗ ਦੀ i20 ਕਾਰ ਦੀ ਸੀਸੀਟੀਵੀ ਫੁਟੇਜ ਮੰਗਲਵਾਰ ਨੂੰ ਸਾਹਮਣੇ ਆਈ। ਕਾਲੇ ਮਾਸਕ ਪਹਿਨੇ ਇੱਕ ਵਿਅਕਤੀ ਨੂੰ ਮੈਟਰੋ ਸਟੇਸ਼ਨ ਪਾਰਕਿੰਗ ਤੋਂ ਬਾਹਰ ਨਿਕਲਦੇ ਹੋਏ ਕਾਰ ‘ਚ ਬੈਠਾ ਦੇਖਿਆ ਗਿਆ। ਪੁਲਿਸ ਦੇ ਮੁਤਾਬਕ ਕਾਰ ‘ਚ ਸਵਾਰ ਵਿਅਕਤੀ ਦੀ ਪਛਾਣ ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਮੁਹੰਮਦ ਉਮਰ ਨਬੀ ਵਜੋਂ ਹੋਈ ਹੈ।
ਡਾਕਟਰ ਉਮਰ ਪੁਲਵਾਮਾ ਦੇ ਕੋਇਲ ਦੇ ਰਹਿਣ ਵਾਲਾ ਸੀ। ਉਨ੍ਹਾਂ ਨੇ 2017 ‘ਚ ਸ੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਆਪਣੀ MBBS ਪੂਰੀ ਕੀਤੀ। ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ 15313 ਹੈ। 24 ਫਰਵਰੀ 1989 ਨੂੰ ਪੁਲਵਾਮਾ ‘ਚ ਜਨਮੇ ਉਮਰ ਅਲ ਫਲਾਹ ਮੈਡੀਕਲ ਕਾਲਜ ‘ਚ ਡਾਕਟਰ ਸਨ।
ਦਿੱਲੀ ਕਾਰ ਬੰ.ਬ ਧਮਾਕੇ ਮਾਮਲੇ ‘ਚ ਡਾ. ਉਮਰ ਦੀ ਮਾਂ ਅਤੇ ਭਰਾ ਨੂੰ ਕਸ਼ਮੀਰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮਰ ਦੀ ਲਾਸ਼ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਡੀਐਨਏ ਨਮੂਨੇ ਵੀ ਲਏ ਗਏ ਹਨ।
ਧਮਾਕੇ ਤੋਂ ਬਾਅਦ, ਦਿੱਲੀ ਪੁਲਿਸ ਨੇ ਪਹਾੜਗੰਜ, ਦਰਿਆਗੰਜ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਹੋਟਲਾਂ ‘ਚ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲਿਸ ਟੀਮਾਂ ਨੇ ਸਾਰੇ ਹੋਟਲਾਂ ਦੇ ਵਿਜ਼ਟਰ ਰਜਿਸਟਰਾਂ ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ, ਪੁਲਿਸ ਨੂੰ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ |
ਦੂਜੇ ਪਾਸੇ ਪੁਲਿਸ ਨੇ ਪੁੱਛਗਿੱਛ ਲਈ ਅਲ ਫਲਾਹ ਯੂਨੀਵਰਸਿਟੀ ਲੈਬ ਦੇ ਤਿੰਨ ਕਰਮਚਾਰੀਆਂ ਨੂੰ ਹਿਰਾਸਤ ‘ਚ ਲਿਆ ਹੈ। ਸੁਰੱਖਿਆ ਏਜੰਸੀਆਂ ਅਲ ਫਲਾਹ ਯੂਨੀਵਰਸਿਟੀ, ਧੌਜ, ਫਤਿਹਪੁਰ ਤਗਾ, ਫਰੀਦਾਬਾਦ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ‘ਚ ਤਲਾਸ਼ੀ ਲੈ ਰਹੀਆਂ ਹਨ, ਜਿੱਥੇ ਡਾ. ਉਮਰ ਪੜ੍ਹਾਉਂਦੇ ਸਨ।
Read More: ਦਿੱਲੀ ਧ.ਮਾ.ਕੇ ਮਾਮਲੇ ‘ਚ ਪੁਲਿਸ ਨੇ 4 ਜਣਿਆ ਨੂੰ ਹਿਰਾਸਤ ‘ਚ ਲਿਆ, ਕਾਰ ਮਾਲਕ ਦੀ ਹੋਈ ਪਛਾਣ




