ਚੰਡੀਗੜ੍ਹ, 14 ਮਈ, 2025: ਮੱਧ ਪ੍ਰਦੇਸ਼ ਸਰਕਾਰ ‘ਚ ਮੰਤਰੀ ਵਿਜੇ ਸ਼ਾਹ (Vijay Shah) ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਹੁਣ ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਰਨਲ ਸੋਫੀਆ ਕੁਰੈਸ਼ੀ (Colonel Sophia Qureshi) ਬਾਰੇ ਦਿੱਤੇ ਗਏ ਵਿਵਾਦਤ ਬਿਆਨ ਦਾ ਖੁਦ ਨੋਟਿਸ ਲਿਆ ਹੈ ਅਤੇ ਹਾਈ ਕੋਰਟ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਮੰਤਰੀ ਪਹਿਲਾਂ ਹੀ ਇਸ ਮਾਮਲੇ ਲਈ ਮੁਆਫ਼ੀ ਮੰਗ ਚੁੱਕੇ ਹਨ।
ਦਰਅਸਲ, ਮੋਹਨ ਸਰਕਾਰ ਦੇ ਮੰਤਰੀ ਵਿਜੇ ਸ਼ਾਹ (Vijay Shah) ਨੇ ਮਾਨਪੁਰ ‘ਚ ਕਰਵਾਏ ਇੱਕ ਪ੍ਰੋਗਰਾਮ ‘ਚ ਕਰਨਲ ਸੋਫੀਆ ਕੁਰੈਸ਼ੀ (Colonel Sophia Qureshi) ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਕਾਂਗਰਸ ਨੇ ਇਸਦਾ ਵਿਰੋਧ ਕੀਤਾ ਹੈ ਅਤੇ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਮਾਨਪੁਰ ‘ਚ ਹਲਮਾ ਸਮਾਗਮ ‘ਚ ਬੋਲਦਿਆਂ ਮੰਤਰੀ ਸ਼ਾਹ ਨੇ ਪਹਿਲਗਾਮ ਹਮਲੇ ਦਾ ਜ਼ਿਕਰ ਕੀਤਾ ਅਤੇ ਕਿਹਾ, ਜਿਨ੍ਹਾਂ ਅੱ.ਤ.ਵਾ.ਦੀਆਂ ਨੇ ਪਹਿਲਗਾਮ ‘ਚ ਲੋਕਾਂ ਨੂੰ ਮਾਰਿਆ ਅਤੇ ਉਨ੍ਹਾਂ ਅੱ.ਤ.ਵਾ.ਦੀ.ਆਂ ਨੇ ਸਾਡੀਆਂ ਭੈਣਾਂ ਦੇ ਸਿੰਦੂਰ ਮਿਟਾਇਆ। ਮੰਤਰੀ ਸ਼ਾਹ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਭੈਣ ਨੂੰ ਭੇਜ ਕੇ ਉਨ੍ਹਾਂ ਦੀ ਐਸੀ-ਤੈਸੀ ਕਰ ਦਿੱਤੀ |
ਜਦੋਂ ਇਸ ਬਿਆਨ ਨੂੰ ਲੈ ਕੇ ਰਾਜਨੀਤੀ ਭਖੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਨੂੰ ਕਿਸੇ ਵੱਖਰੇ ਸੰਦਰਭ ‘ਚ ਨਹੀਂ ਦੇਖਿਆ ਜਾਣਾ ਚਾਹੀਦਾ। ਉਹ ਸਾਡੀਆਂ ਭੈਣਾਂ ਹਨ। ਉਨ੍ਹਾਂ ਨੇ ਪੂਰੀ ਤਾਕਤ ਨਾਲ ਫੌਜ ਨਾਲ ਕੰਮ ਕੀਤਾ ਹੈ। ਮੰਤਰੀ ਦੇ ਵਿਵਾਦਪੂਰਨ ਬਿਆਨ ਦਾ ਨੋਟਿਸ ਲੈਂਦੇ ਹੋਏ, ਜਸਟਿਸ ਅਤੁਲ ਸ਼੍ਰੀਧਰਨ ਅਤੇ ਜਸਟਿਸ ਅਨੁਰਾਧਾ ਸ਼ੁਕਲਾ ਦੀ ਹਾਈ ਕੋਰਟ ਡਿਵੀਜ਼ਨ ਬੈਂਚ ਨੇ ਮੰਤਰੀ ਵਿਰੁੱਧ ਬੀਐਨਐਸ ਦੀ ਧਾਰਾ 196 ਅਤੇ 197 ਤਹਿਤ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮੰਤਰੀ ਕੁੰਵਰ ਵਿਜੇ ਸ਼ਾਹ ਨੇ ਕਿਹਾ ਕਿ ਕਰਨਲ ਸੋਫੀਆ ਕੁਰੈਸ਼ੀ ਮੇਰੇ ਲਈ ਇੱਕ ਸਕੀ ਭੈਣ ਤੋਂ ਵੀ ਵੱਧ ਹੈ, ਮੇਰਾ ਨਾ ਤਾਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਸੀ ਅਤੇ ਨਾ ਹੀ ਕੋਈ ਇੱਛਾ। ਜੇਕਰ ਕਿਸੇ ਨੂੰ ਮੇਰੀ ਕਿਸੇ ਗੱਲ ਨਾਲ ਬੁਰਾ ਲੱਗਾ ਹੈ, ਤਾਂ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ। ਸਟੇਜ ਤੋਂ ਦਿੱਤੇ ਆਪਣੇ ਬਿਆਨ ਨੂੰ ਭਾਵਨਾਤਮਕ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਧਰਮ ਜਾਂ ਵਿਅਕਤੀ ਨੂੰ ਠੇਸ ਪਹੁੰਚੀ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ।
Read More: ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲੇ ਕਰਨ ਦੀ ਕੀਤੀ ਕੋਸ਼ਿਸ਼: ਕਰਨਲ ਸੋਫੀਆ ਕੁਰੈਸ਼ੀ