Biperjoy

ਬਿਪਰਜੋਏ ਨੂੰ ਲੈ ਕੇ ਪਾਕਿਸਤਾਨ ‘ਚ ਹਾਈ ਅਲਰਟ, 72 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ

ਚੰਡੀਗੜ੍ਹ, 15 ਜੂਨ 2023: ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਤੱਟਵਰਤੀ ਇਲਾਕਿਆਂ ਨੂੰ ਵੀ ਚੱਕਰਵਾਤੀ ਤੂਫਾਨ ਬਿਪਰਜੋਏ (Biperjoy) ਨੂੰ ਲੈ ਕੇ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਅਰਬ ਸਾਗਰ ‘ਚ ਇਕ ਹਫਤੇ ਤੱਕ ਰੁਕਣ ਤੋਂ ਬਾਅਦ ਇਹ ਚੱਕਰਵਾਤ ਅੱਜ ਸ਼ਾਮ ਤੱਕ ਪਾਕਿਸਤਾਨ ਦੇ ਸਿੰਧ ਸੂਬੇ ਦੇ ਕੇਟੀ ਬੰਦਰ ਨਾਲ ਟਕਰਾਉਣ ਦੀ ਸੰਭਾਵਨਾ ਹੈ। ਪਾਕਿਸਤਾਨ ਦੀ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਫਿਲਹਾਲ ਕੇਟੀ ਬੰਦਰ ਤੋਂ 155 ਕਿਲੋਮੀਟਰ ਦੀ ਦੂਰੀ ‘ਤੇ ਹੈ।

140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਸਮੁੰਦਰ ਵਿੱਚ 30 ਫੁੱਟ ਤੱਕ ਲਹਿਰਾਂ ਉੱਠ ਸਕਦੀਆਂ ਹਨ। ਚੱਕਰਵਾਤ (Biperjoy)ਨਾਲ ਜੁੜੇ ਸਾਰੇ ਖ਼ਤਰਿਆਂ ਦੇ ਮੱਦੇਨਜ਼ਰ, ਸਰਕਾਰ ਨੇ 72 ਹਜ਼ਾਰ ਲੋਕਾਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਤੋਂ ਬਾਹਰ ਕੱਢਿਆ ਹੈ। ਹਸਪਤਾਲਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਰਾਹਤ ਕੇਂਦਰ ਬਣਾਇਆ ਗਿਆ ਹੈ।

ਪਾਕਿਸਤਾਨ ਦੀ ਨਿਊਜ਼ ਵੈੱਬਸਾਈਟ ‘ਡਾਨ’ ਮੁਤਾਬਕ ਸਿੰਧ ਸੂਬਾ ਬਿਪਰਜੋਏ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਦੇ 3 ਜ਼ਿਲ੍ਹਿਆਂ ਥਾਟਾ, ਸੁਜਾਵਲ, ਬਾਦਿਨ ਵਿੱਚ 44 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀ 82% ਆਬਾਦੀ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਫੌਜ ਨੂੰ ਅਗਲੇ 72 ਘੰਟਿਆਂ ਲਈ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।

Scroll to Top