July 1, 2024 12:50 am
Cyclone Biparjoy

ਚੱਕਰਵਾਤੀ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਮੁੰਬਈ ‘ਚ ਹਾਈ ਅਲਰਟ, PM ਮੋਦੀ ਦੀ ਐਮਰਜੈਂਸੀ ਮੀਟਿੰਗ ਜਾਰੀ

ਚੰਡੀਗੜ੍ਹ ,12 ਜੂਨ 2023: ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਖ਼ਤਰਨਾਕ ਹੁੰਦਾ ਨਜ਼ਰ ਆ ਰਿਹਾ ਹੈ । ਪਹਿਲਾਂ ਇਹ ਪਾਕਿਸਤਾਨ ਵੱਲ ਵਧ ਰਿਹਾ ਸੀ, ਪਰ ਹੁਣ ਗੁਜਰਾਤ ਵੱਲ ਵਧ ਰਿਹਾ ਹੈ। ਤੂਫਾਨ ਫਿਲਹਾਲ ਪੋਰਬੰਦਰ ਤੋਂ 400 ਕਿਲੋਮੀਟਰ ਦੂਰ ਹੈ। ਇਸ ਦੇ 14-15 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕਿਆਂ ‘ਚ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਤੂਫਾਨ (Cyclone Biparjoy) ਦਾ ਰਸਤਾ ਬਦਲਣ ਤੋਂ ਬਾਅਦ ਐਸਡੀਆਰਐਫ ਦੀ ਟੀਮ ਨੇ ਗੁਜਰਾਤ ਦੇ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੌਰਾਸ਼ਟਰ, ਕੱਛ ਸਮੇਤ 10 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੁੰਬਈ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਰਾਜਸਥਾਨ ਵਿੱਚ 16 ਜੂਨ ਨੂੰ ਹਨੇਰੀ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ।

Image

ਤੂਫਾਨ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਮਰਜੈਂਸੀ ਮੀਟਿੰਗ ਕਰ ਰਹੇ ਹਨ। ਗ੍ਰਹਿ ਮੰਤਰਾਲਾ, NDRF ਅਤੇ ਫੌਜ ਦੇ ਅਧਿਕਾਰੀ ਇਸ ‘ਚ ਮੌਜੂਦ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ 13 ਜੂਨ ਨੂੰ ਦਿੱਲੀ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਨਗੇ।

Image