TheUnmute.com

ਬਿਮਾਰੀਆਂ ਤੋਂ ਬਚਣ ਲਈ ਮਾਨਸੂਨ ਦੇ ਮੌਸਮ ‘ਚ ਇੰਝ ਰੱਖੋ ਆਪਣਾ ਧਿਆਨ

ਚੰਡੀਗੜ੍ਹ ,4 ਅਗਸਤ 2021 : ਮਾਨਸੂਨ ਦਾ ਮੌਸਮ ਚਲ ਰਿਹਾ ਹੈ ,ਅਜਿਹੇ ਮੌਸਮ ‘ਚ ਬਿਮਾਰੀਆਂ ਦਾ ਫੈਲਣਾ ਆਮ ਗੱਲ ਹੈ | ਭਾਵੇਂ ,ਹੀ ਇਹ ਮੌਸਮ ਗਰਮੀ ਤੋਂ ਰਾਹਤ ਦਿੰਦਾ ਹੈ ,ਪਰ ਲਗਾਤਰ ਬਾਰਿਸ਼ ਹੋਣ ਕਾਰਨ ਵਾਤਾਵਰਣ ‘ਚ ਨਮੀ ਵੱਧ ਜਾਂਦੀ ਹੈ ,ਜਿਸ ਨਾਲ ਕੀਟਾਣੂ ਅਤੇ ਬੈਕਟੀਰੀਆ ਵੀ ਫੈਲਣਾ ਸ਼ੁਰੂ ਕਰ ਦਿੰਦੇ ਹਨ | ਇਸ ਮੌਸਮ ਵਿੱਚ ਇਹਨਾਂ ਕੀਟਾਣੂਆਂ ਨੂੰ ਜਿੱਥੇ ਨਮੀ ਮਿਲਦੀ ਹੈ ,ਇਹ ਉੱਥੇ ਹੀ ਫੈਲਣਾ ਸ਼ੁਰੂ ਕਰ ਦਿੰਦੇ ਹਨ |ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ |

monson rain

1. {ਮੀਂਹ ਦੇ ਪਾਣੀ ਵਿੱਚ ਨਾ ਭਿੱਜੋ}
ਜੇ ਤੁਸੀਂ ਮੀਂਹ ਦੇ ਪਾਣੀ ਨਾਲ ਗਿੱਲੇ ਹੋ ਗਏ ਹੋ, ਤਾਂ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਫੰਗਲ ਇਨਫੈਕਸ਼ਨ, ਖੁਜਲੀ, ਧੱਫੜ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਚਣ ਲਈ, ਮੀਂਹ ਦੇ ਪਾਣੀ ਤੋਂ ਬਚਣਾ ਬਿਹਤਰ ਹੋਵੇਗਾ। ਜੇ ਤੁਸੀਂ ਗਿੱਲੇ ਹੋ ਜਾਂਦੇ ਹੋ, ਤਾਂ ਤੁਰੰਤ ਘਰ ਆਓ ਅਤੇ ਗਰਮ ਪਾਣੀ ਨਾਲ ਨਹਾਓ ਅਤੇ ਆਪਣੇ ਕੱਪੜੇ ਧੋਵੋ। ਅਜਿਹਾ ਕਰਨ ਨਾਲ ਤੁਸੀਂ ਫੰਗਲ ਆਦਿ ਤੋਂ ਬਚ ਜਾਵੋਗੇ।

2. {ਹੱਥ ਧੋਣਾ ਜਾਰੀ ਰੱਖੋ}
ਆਪਣੇ -ਆਪ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੱਥਾਂ ਅਤੇ ਨਹੁੰਆਂ ਨੂੰ ਚੰਗੀ ਤਰਾਂ ਸਾਫ ਕਰਕੇ ਰੱਖੋ |ਕਿਉਂਕਿ ਇਹਨਾਂ ਦੀ ਮਦਦ ਨਾਲ ਸਾਡੇ ਮੂੰਹ ਅਤੇ ਚਿਹਰੇ ‘ਤੇ ਕਈ ਤਰ੍ਹਾਂ ਦੇ ਬੈਕਟੀਰੀਆ ਆਉਂਦੇ ਹਨ ਜੋ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਅਜਿਹੀ ਸਥਿਤੀ ਵਿੱਚ, ਬਾਹਰੋਂ ਆਉਣ ਤੋਂ ਪਹਿਲਾਂ, ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਕੋਰੋਨਾ ਮਹਾਂਮਾਰੀ ਦੇ ਯੁੱਗ ਵਿੱਚ, ਅਸੀਂ ਉਸੇ ਤਰੀਕੇ ਨਾਲ ਹੱਥ ਧੋਣ ਦੇ ਮਹੱਤਵ ਨੂੰ ਸਮਝ ਗਏ ਹਾਂ। ਅਜਿਹੀ ਸਥਿਤੀ ਵਿੱਚ, ਮਾਨਸੂਨ ਦੇ ਦੌਰਾਨ ਵਧੇਰੇ ਸਾਵਧਾਨ ਰਹੋ।

3. {ਖਾਣ-ਪੀਣ ਦਾ ਧਿਆਨ ਰੱਖੋ}
ਮਾਨਸੂਨ ਦੇ ਮੌਸਮ ਵਿੱਚ ਹੈਲਥੀ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ |ਜੇਕਰ ਹੋ ਸਕੇ ਤਾਂ ਬਾਹਰ ਦਾ ਭੋਜਨ ਨਾ ਖਾਓ। ਇਸ ਮੌਸਮ ਵਿੱਚ ਤੇਲ-ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਅਤੇ ਸਾਦਾ ਤੇ ਪਚਣ ਯੋਗ ਭੋਜਨ ਨੂੰ ਮਹੱਤਵ ਦਿਓ।

4. {ਉਬਲਿਆ ਹੋਇਆ ਪਾਣੀ ਪੀਓ}

ਮੌਨਸੂਨ ਦੇ ਮੌਸਮ ‘ਚ ਘਰ ਵਿੱਚ ਉਬਲਿਆ ਹੋਇਆ ਪਾਣੀ ਜਰੂਰ ਪੀਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਘਰੋਂ ਬਾਹਰ ਜਾ ਰਹੇ ਹੋ ਤਾਂ ਘਰੋਂ ਹੀ ਆਪਣਾ ਪਾਣੀ ਨਾਲ ਲੈ ਕੇ ਜਾਵੋ |ਕਿਉਂਕਿ ਬਾਹਰੋਂ ਪਾਣੀ ਪੀਣ ਨਾਲ ਤੁਸੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ |

5. {ਪਾਣੀ ਨੂੰ ਜਮ੍ਹਾ ਨਾ ਹੋਣ ਦਿਓ}
ਮੌਨਸੂਨ ਸੇ ਮੌਸਮ ‘ਚ ਸਭ ਤੋਂ ਜਰੂਰੀ ਹੁੰਦਾ ਹੈ ਕਿ ਤੁਸੀ ਕੀਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ |ਕਿਉਂਕਿ ਖੜੇ ਪਾਣੀ ‘ਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮੱਛਰ ਉੱਥੇ ਪੈਦਾ ਹੋ ਸਕਦੇ ਹਨ।

Exit mobile version