ਚੰਡੀਗੜ੍ਹ 25 ਮਈ 2023: ਪੀ.ਆਰ.ਟੀ.ਸੀ. (PRTC) ਵਿਭਾਗ ਨੇ ਪੰਜਾਬ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਹੈਲਪਨੰਬਰ ਜਾਰੀ ਕੀਤਾ ਗਿਆ ਹੈ, ਜਿਸ ’ਤੇ ਯਾਤਰੀ ਸੰਪਰਕ ਕਰਕੇ ਆਪਣੀਆਂ ਸਮੱਸਿਆ ਦੱਸ ਸਕਦੇ ਹਨ, ਜਿਨ੍ਹਾਂ ਦਾ ਪੀ.ਆਰ.ਟੀ.ਸੀ. ਅਧਿਕਾਰੀ ਫ਼ੋਰੀ ਹੱਲ ਲਈ ਤੱਤਪਰ ਹੋਣਗੇ। ਅੱਜ ਪੀ.ਆਰ.ਟੀ.ਸੀ. (PRTC) ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ 95921-95923 ਨੰਬਰ ਜਾਰੀ ਕਰਦਿਆਂ ਦੱਸਿਆ ਕਿ ਇਸ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ’ਤੇ ਇਹ ਸ਼ਿਕਾਇਤ ਸਿੱਧੀ ਮੇਰੇ ਕੋਲ ਪਹੁੰਚੇਗੀ ਅਤੇ ਚਾਰ ਅਧਿਕਾਰੀ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਨਾਲ ਦੀ ਨਾਲ ਕਰਨਗੇ ਅਤੇ ਉਨ੍ਹਾਂ ਵਲੋਂ ਸ਼ਾਮ ਨੂੰ ਹਰ ਸ਼ਿਕਾਇਤ ਬਾਰੇ ਜਾਣਕਾਰੀ ਦੇਣਗੇ।
ਅਪ੍ਰੈਲ 23, 2025 12:42 ਪੂਃ ਦੁਃ