ਉੱਤਰਾਖੰਡ, 08 ਮਈ 2025: Helicopter Crash: ਉੱਤਰਕਾਸ਼ੀ (Uttarkashi) ਜ਼ਿਲ੍ਹੇ ‘ਚ ਅੱਜ ਸਵੇਰੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਪਾਇਲਟ ਸਮੇਤ ਛੇ ਜਣਿਆਂ ਦੀ ਜਾਨ ਚਲੀ ਗਈ | ਮ੍ਰਿਤਕਾਂ ‘ਚ ਤਿੰਨ ਮੁੰਬਈ, ਇਕ ਉੱਤਰ ਪ੍ਰਦੇਸ਼, ਇੱਕ ਆਂਧਰਾ ਪ੍ਰਦੇਸ਼ ਅਤੇ ਪਾਇਲਟ ਜੋ ਕਿ ਗੁਜਰਾਤ ਦਾ ਰਹਿਣ ਵਾਲਾ ਸ਼ਾਮਲ ਹੈ |
ਹਾਦਸੇ ‘ਚ ਇੱਕ ਜ਼ਖਮੀ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕੀਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਆਫ਼ਤ ਪ੍ਰਬੰਧਨ ਟੀਮ ਦੇ ਨਾਲ ਮੌਕੇ ‘ਤੇ ਰਵਾਨਾ ਹੋ ਗਿਆ। ਟੀਮ ਨੇ ਮੌਕੇ ‘ਤੇ ਪਹੁੰਚਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੁਤਾਬਕ ਵੀਰਵਾਰ ਨੂੰ ਹੈਲੀਕਾਪਟਰ ਦੇ ਸਵੇਰੇ ਲਗਭਗ 8:45 ਵਜੇ ਗੰਗੋਤਰੀ ਰਾਸ਼ਟਰੀ ਰਾਜਮਾਰਗ ‘ਤੇ ਗੰਗਾਨੀ ਨੇੜੇ ਹਾਦਸੇ (Helicopter Crash) ਦੀ ਸੂਚਨਾ ਮਿਲੀ | ਹਾਦਸੇ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ, ਪੁਲਿਸ, ਫਾਇਰ, ਮੈਡੀਕਲ ਅਤੇ ਹੋਰ ਆਫ਼ਤ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਇਹ ਹੈਲੀਕਾਪਟਰ ਏਅਰੋਟ੍ਰਾਂਸ ਕੰਪਨੀ ਦਾ ਸੀ, ਜਿਸਨੇ ਅੱਜ ਸਵੇਰੇ ਸਹਸਤਧਾਰਾ ਹੈਲੀਪੈਡ ਤੋਂ ਹਰਸ਼ਿਲ ਲਈ ਉਡਾਣ ਭਰੀ।
ਹੈਲੀਕਾਪਟਰ ‘ਚ ਪਾਇਲਟ ਸਮੇਤ ਸੱਤ ਜਣੇ ਸਵਾਰ ਸਨ, ਜਿਨ੍ਹਾਂ ‘ਚੋਂ ਛੇ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹੈਲੀਕਾਪਟਰ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਜਣਿਆਂ ਦੇ ਜ਼ਖਮੀ ਹੋਣ ਦੀ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਪ੍ਰਮਾਤਮਾ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ। ਮੁੱਖ ਮੰਤਰੀ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਹਾਦਸੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
Read More: Helicopter Crash: ਨਦੀ ‘ਚ ਡਿੱਗਿਆ ਹੈਲੀਕਾਪਟਰ, 6 ਜਣਿਆ ਦੀ ਮੌ.ਤ