ਦਿੱਲੀ, 25 ਮਈ 2025: Heavy Rains in Delhi: ਦਿੱਲੀ-ਐਨਸੀਆਰ ‘ਚ ਸ਼ਨੀਵਾਰ ਦੇਰ ਰਾਤ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਬਦਲ ਗਿਆ ਹੈ। ਕਈ ਇਲਾਕਿਆਂ ‘ਚ ਤੇਜ਼ ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਪਿਆ। ਬੀਤੀ ਰਾਤ ਦਿੱਲੀ, ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਐਨਸੀਆਰ ਦੇ ਹੋਰ ਇਲਾਕਿਆਂ ‘ਚ ਭਾਰੀ ਮੀਂਹ ਪਿਆ।
ਦੇਸ਼ ਦੀ ਰਾਜਧਾਨੀ ਦਿੱਲੀ ‘ਚ ਭਾਰੀ ਮੀਂਹ ਅਤੇ ਤੂਫਾਨ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਮੋਤੀ ਬਾਗ, ਮਿੰਟੋ ਰੋਡ ਅਤੇ ਹਵਾਈ ਅੱਡੇ ਦੇ ਟਰਮੀਨਲ 1 ਦੇ ਨੇੜੇ ਵਰਗੇ ਇਲਾਕਿਆਂ ‘ਚ ਭਾਰੀ ਪਾਣੀ ਭਰਿਆ ਹੋਇਆ ਹੈ। ਰਾਤ 11:30 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ 49 ਉਡਾਣਾਂ ਪ੍ਰਭਾਵਿਤ ਹੋਈਆਂ।
ਮੌਸਮ ਵਿਭਾਗ ਨੇ ਪਹਿਲਾਂ ਹੀ ਦਿੱਲੀ-ਐਨਸੀਆਰ ਲਈ ਭਾਰੀ ਮੀਂਹ ਅਤੇ ਗਰਜ ਨਾਲ ਹੋਣ ਵਾਲੇ ਤੂਫਾਨ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ। ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਮੀਂਹ ਤੋਂ ਬਾਅਦ ਧੌਲਾ ਕੁਆਂ ਵਿਖੇ ਟ੍ਰੈਫਿਕ ਜਾਮ ਅਤੇ ਵਾਹਨਾਂ ਦੀ ਹੌਲੀ ਗਤੀ ਦੇਖੀ ਗਈ।
ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕੇ ਪਾਣੀ ‘ਚ ਡੁੱਬ ਗਏ ਹਨ, ਜਿਸ ਤੋਂ ਬਾਅਦ ਦਿੱਲੀ ਕੈਂਟ ਖੇਤਰ ‘ਚ ਇੱਕ ਬੱਸ ਅਤੇ ਇੱਕ ਕਾਰ ਪਾਣੀ ‘ਚ ਡੁੱਬ ਗਏ। ਬੀਤੀ ਰਾਤ ਐਨਸੀਆਰ ‘ਚ ਆਏ ਤੂਫਾਨ ਅਤੇ ਭਾਰੀ ਮੀਂਹ ਕਾਰਨ ਅਕਬਰ ਰੋਡ ‘ਤੇ ਕਈ ਦਰੱਖਤ ਡਿੱਗ ਗਏ, ਜਿਨ੍ਹਾਂ ਨੂੰ ਹਟਾਉਣ ਦਾ ਕੰਮ ਜਾਰੀ ਹੈ।
Read More: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਬਾਅਦ ਮੌਸਮ ਸਬੰਧੀ ਅਲਰਟ ਜਾਰੀ