ਚੰਡੀਗੜ੍ਹ,28 ਜੁਲਾਈ: ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਭਾਰੀ ਮੀਂਹ ਹੜ੍ਹ ਦਾ ਕਾਰਨ ਬਣ ਗਿਆ |ਭਾਰੀ ਮੀਂਹ ਕਾਰਨ ਇਕ ਵਿਅਕਤੀ ਦੀ ਮੌਤ ਦੀ ਹੋ ਗਈ ਅਤੇ ਘੱਟੋ-ਘੱਟ 10 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਅੱਠ ਵਜੇ ਉਦੈਪੁਰ ਦੇ ਲਾਹੌਲ ਵਿਚ ਬੱਦਲ ਫਟਿਆ।
ਬੀਆਰਉ ਦੀ ਜੇਸੀਬੀ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ।ਪਰ ਮਲਬੇ ਵਿੱਚੋਂ ਸਿਰਫ ਇੱਕ ਵਿਅਕਤੀ ਨੂੰ ਕੱਢਿਆ ਗਿਆ ਅਤੇ ਉਸਨੂੰ ਕੁੱਲੂ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਐਨਡੀਆਰਐਫ ਦੀ ਟੀਮ ਨੂੰ ਮੰਡੀ ਤੋਂ ਬੁਲਾਇਆ ਗਿਆ ਹੈ। ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣ ਲਈ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਜਾਏਗਾ। ਮੰਡੀ ਕਾਰਨ ਹੀ ਕਿੱਲੋਂਗ ਤੋਂ ਜਿਸਪਾ ਲੇਹ ਸੜਕ ਨੂੰ ਵੀ ਕਈ ਥਾਵਾਂ ‘ਤੇ ਨੁਕਸਾਨ ਪਹੁੰਚਿਆ ਹੈ। ਜਿਸ ਕਰਕੇ ਸਿਰਫ ਛੋਟੇ ਵਾਹਨ ਹੀ ਇਸ ਰਸਤੇ ਤੋਂ ਲੰਘ ਸਕਦੇ ਹਨ। ਇਸ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਨਾਲੀ ਲੇਹ ‘ਤੇ ਆਉਣ-ਜਾਣ ਤੋਂ ਪਰਹੇਜ਼ ਕਰਨ।