ਚੰਡੀਗੜ੍ਹ, 28 ਜੂਨ 2024: ਦਿੱਲੀ (Delhi) ‘ਚ ਭਾਰੀ ਬਾਰਿਸ਼ ਚੱਲਦੇ (Heavy Rain) ਕਈ ਥਾਵਾਂ ‘ਤੇ ਪਾਣੀ ਭਰ ਗਿਆ ਅਤੇ ਹੜ੍ਹ ਵਰਗ ਹਲਾਤ ਬਣੇ ਹੋਏ ਹਨ | ਦਿੱਲੀ ਐਨ.ਸੀ ਆਰ (Delhi) ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਸੜਕਾਂ ਅਤੇ ਘਰਾਂ ‘ਚ ਪਾਣੀ ਭਰ ਗਿਆ ਹੈ | ਇਸ ਦੌਰਾਨ ਦਿੱਲੀ ਸਰਕਾਰ ਨੇ ਐਮਰਜੈਂਸੀ ਬੈਠਕ ਸੱਦੀ ਹੈ | ਇਸ ਬੈਠਕ ‘ਚ ਦਿੱਲੀ ਦੇ ਕਈ ਮੰਤਰੀ ਅਤੇ ਅਧਿਕਾਰੀ ਸ਼ਾਮਲ ਹੋਏ ਹਨ ।
ਦਿੱਲੀ ‘ਚ ਬਣੇ ਹਲਾਤਾਂ ਨਾਲ ਨਜਿੱਠਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ । ਸ਼ਿਕਾਇਤ ਲਈ ਤੁਸੀਂ 1800110093 ਨੰਬਰ ‘ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਪਾਣੀ ਭਰਨ ਦੀ ਸ਼ਿਕਾਇਤ ਕਰਨ ਲਈ ਤੁਸੀਂ 8130188222 ਨੰਬਰ ‘ਤੇ ਵਟਸਐਪ ਕਰ ਸਕਦੇ ਹੋ।
ਬੈਠਕ ‘ਚ ਕਿਹਾ ਗਿਆ ਕਿ ਛੇਤੀ ਹੀ ਕੰਟਰੋਲ ਰੂਮ ਬਣਾਇਆ ਜਾਵੇਗਾ ਅਤੇ ਸਾਰੇ ਅਧਿਕਾਰੀ ਕੰਟਰੋਲ ਰੂਮ ‘ਚ ਹਾਜ਼ਰ ਰਹਿਣਗੇ। ਹਰ ਵਿਭਾਗ ‘ਚ QRT ਟੀਮ ਬਣਾਈ ਜਾਵੇਗੀ। ਇਸਦੇ ਨਾਲ ਹੀ ਟਰੈਫਿਕ ਪੁਲਿਸ, ਵਿਧਾਇਕਾਂ ਅਤੇ ਕੌਂਸਲਰਾਂ ਤੋਂ ਪਾਣੀ ਭਰਨ ਵਾਲੀਆਂ ਥਾਵਾਂ ਦੀ ਸੂਚੀ ਮੰਗੀ ਹੈ। ਇਸ ਤੋਂ ਇਲਾਵਾ ਪਾਣੀ ਕੱਢਣ ਲਈ ਲਗਾਏ ਗਏ ਪੰਪਿੰਗ ਸੈੱਟ ਦੀ ਸਥਿਤੀ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।