ਸਮਾਣਾ

ਸਮਾਣਾ ਇਲਾਕੇ ‘ਚ ਭਾਰੀ ਮੀਂਹ ਅਤੇ ਗੜੇਮਾਰੀ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ

ਚੰਡੀਗੜ੍ਹ, 21 ਮਾਰਚ 2023: ਸਮਾਣਾ ਇਲਾਕੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਪਿੰਡ ਬੀਬੀਪੁਰ, ਧਰਮੇੜੀ, ਰਾਮਨਗਰ, ਸੱਸਾ ਬ੍ਰਾਹਮਣ, ਘਮੇਡਾ ਆਦਿ ਦੇ ਖੇਤਾਂ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲਾਂ ਆ ਕਾਫੀ ਨੁਕਸਾਨ ਹੋਇਆ ਹੈ | ਭਾਰੀ ਮੀਂਹ ਕਾਰਨ ਖੇਤਾਂ ਵਿੱਚ ਕਣਕ ਦੀਆਂ ਫ਼ਸਲਾਂ ਡਿੱਗ ਗਈਆਂ ਹਨ | ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅਸੀਂ 70 ਸਾਲ ਦੇ ਹੋ ਚੁੱਕੇ ਹਾਂ ਪਰ ਇੰਨੇ ਗੜੇ ਕਦੇ ਨਹੀਂ ਦੇਖੇ।

ਗੜੇਮਾਰੀ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਹੈ | ਗੜੇਮਾਰੀ ਕਾਰਨ ਪਿੰਡ ਦੀਆਂ ਗਲੀਆਂ ਚਿੱਟੀਆਂ ਹੋ ਗਈਆਂ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਮੌਕੇ ਕਿਸਾਨ ਗੁਰਦੇਵ ਸਿੰਘ, ਕਿਸਾਨ ਸਤਪਾਲ ਸਿੰਘ, ਕਿਸਾਨ ਰਾਮ ਸਿੰਘ, ਕਿਸਾਨ ਰਾਮਕਿਸ਼ਨ ਆਦਿ ਕਿਸਾਨ ਹਾਜ਼ਰ ਸਨ |

Scroll to Top