heavy Rain

ਅਗਲੇ 24 ਘੰਟਿਆਂ ਦੌਰਾਨ ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ

ਚੰਡੀਗੜ੍ਹ, 06 ਜੁਲਾਈ 2023: ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ‘ਚ ਝਾਰਖੰਡ ਨੂੰ ਛੱਡ ਕੇ ਪੰਜਾਬ ਸਮੇਤ ਕਈ ਸੂਬਿਆਂ ‘ਚ ਭਾਰੀ ਬਾਰਿਸ਼ (Heavy Rain) ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਦਿੱਲੀ, ਪੰਜਾਬ, ਹਰਿਆਣਾ, ਸਿੱਕਮ, ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਮਨੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਉੜੀਸਾ, ਛੱਤੀਸਗੜ੍ਹ, ਮਹਾਰਾਸ਼ਟਰ, ਤੇਲੰਗਾਨਾ, ਗੋਆ , ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਸ਼ਾਮਲ ਹਨ |

ਵੀਰਵਾਰ ਸਵੇਰ ਤੋਂ ਹੀ ਦਿੱਲੀ-ਐਨਸੀਆਰ ਅਤੇ ਦੱਖਣੀ ਸੂਬੇ ਕੇਰਲ ਦੇ 6 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਪਈ | ਬਿਹਾਰ ‘ਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 15 ਜਣਿਆ ਦੀ ਮੌਤ ਦੀ ਖ਼ਬਰ ਹੈ । ਸੂਬੇ ਦੀਆਂ ਨਦੀਆਂ ਵੀ ਖ਼ਤਰੇ ਦੇ ਨਿਸ਼ਾਨ ਦੇ ਆਲੇ-ਦੁਆਲੇ ਵਹਿ ਰਹੀਆਂ ਹਨ।

ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸਭ ਤੋਂ ਵੱਧ ਭਾਰੀ ਬਾਰਿਸ਼ (Heavy Rain) ਪੈ ਰਹੀ ਹੈ । 29 ਜੂਨ ਤੋਂ 5 ਜੁਲਾਈ ਦੌਰਾਨ ਬਿਹਾਰ ਵਿੱਚ 134 ਮਿਲੀਮੀਟਰ, ਗੁਜਰਾਤ ਵਿੱਚ 133 ਮਿਲੀਮੀਟਰ ਅਤੇ ਉੱਤਰ ਪ੍ਰਦੇਸ਼ ਵਿੱਚ 78 ਮਿਲੀਮੀਟਰ ਮੀਂਹ ਪਿਆ। ਜਦਕਿ ਛੱਤੀਸਗੜ੍ਹ ਵਿੱਚ ਇਸ ਦੌਰਾਨ ਸਿਰਫ਼ 36 ਮਿਲੀਮੀਟਰ ਭਾਰੀ ਬਾਰਿਸ਼ ਪੈ ਰਹੀ ਹੈ | ਭਾਰੀ ਬਾਰਿਸ਼ ਦੇ ਅਲਰਟ ਕਾਰਨ ਕਰਨਾਟਕ ਦੇ ਜ਼ਿਲ੍ਹਿਆਂ ਦੇ ਕਈ ਸਕੂਲ ਅਤੇ ਕਾਲਜ ਵੀਰਵਾਰ ਨੂੰ ਬੰਦ ਰਹਿਣਗੇ।

Scroll to Top