Brij Bhushan Sharan

ਬ੍ਰਿਜ ਭੂਸ਼ਣ ਸ਼ਰਨ ਦੇ ਪ੍ਰੋਗਰਾਮ ਦੌਰਾਨ ਜ਼ਬਰਦਸਤ ਹੰਗਾਮਾ, ਦੋ ਧਿਰਾਂ ‘ਚ ਹੋਈ ਪੱਥਰਬਾਜ਼ੀ

ਚੰਡੀਗੜ੍ਹ, 17 ਜੂਨ 2023: ਗੋਂਡਾ ‘ਚ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ (Brij Bhushan Sharan) ਦੇ ਪ੍ਰੋਗਰਾਮ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਸੈਲਫੀ ਲੈਣ ਨੂੰ ਲੈ ਕੇ ਦੋ ਮੁੱਖ ਸਮਰਥਕਾਂ ਵਿਚਕਾਰ ਲੜਾਈ ਹੋ ਗਈ ਅਤੇ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਕੀਤੀ ਗਈ। ਇਸ ਦੌਰਾਨ ਸਮਰਥਕਾਂ ਨੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਾਫਲੇ ‘ਤੇ ਪਥਰਾਅ ਕੀਤਾ, ਇਸ ਹੰਗਾਮੇ ਦੌਰਾਨ ਭਾਜਪਾ ਸੰਸਦ ਪ੍ਰੋਗਰਾਮ ਤੋਂ ਸੁਰੱਖਿਅਤ ਬਚ ਗਏ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਜ ਭੂਸ਼ਣ ਮੌਕੇ ਤੋਂ ਚਲੇ ਗਏ ਹਨ। ਇਸ ਲੜਾਈ ਅਤੇ ਪਥਰਾਅ ਦੀ ਵੀਡੀਓ ਕੈਮਰੇ ‘ਚ ਕੈਦ ਹੋ ਗਈ ਹੈ।

Scroll to Top