Site icon TheUnmute.com

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ PRTC ਬੱਸ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ, ਇੱਕ ਨੌਜਵਾਨ ਦੀ ਮੌਤ

PRTC bus

ਚੰਡੀਗੜ੍ਹ, 06 ਅਕਤੂਬਰ 2023: ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਜੰਡਿਆਲਾ ਗੁਰੂ ਨਜ਼ਦੀਕ ਸਵੇਰਾ ਤੜਕਸਾਰ ਇੱਕ ਟਰੈਕਟਰ ਟਰਾਲੀ ਅਤੇ ਪੀਆਰਟੀਸੀ ਬੱਸ (PRTC bus) ਵਿਚਾਲੇ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਹਾਦਸੇ ਦੇ ਨਾਲ ਟਰੈਕਟਰ ਟਰਾਲੀ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਨੈਸ਼ਨਲ ਹਾਈਵੇ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਵੀ ਕੀਤਾ ਗਿਆ |

ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟਾਂਗਰਾ ਤੋਂ ਆਗੂ ਨੇ ਦੱਸਿਆ ਕਿ ਉਹਨਾਂ ਦਾ ਇੱਕ ਕਿਸਾਨ ਵੀਰ ਆਪਣੇ ਪਿੰਡ ਤੋਂ ਝੋਨਾ ਲੈ ਕੇ ਮੰਡੀ ਨੂੰ ਜਾ ਰਿਹਾ ਸੀ ਤੇ ਪਿੱਛੋਂ ਅਤੇ ਪੀਆਰਟੀਸੀ ਦੀ ਬੱਸ (PRTC bus) ਨੇ ਤੇਜ਼ ਰਫਤਾਰ ਦੇ ਵਿੱਚ ਉਸਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਨੌਜਵਾਨ ਦੀ ਮੌਤ ਹੋ ਗਈ | ਉਹਨਾਂ ਕਿਹਾ ਕਿ ਜਦੋਂ ਬੱਸ ਤੇ ਟਰੈਕਟਰ ਟਰਾਲੀ ਵਿਚਾਲੇ ਐਕਸੀਡੈਂਟ ਹੋਇਆ ਜੇਕਰ ਬੱਸ ਚਾਲਕ ਉਦੋਂ ਹੀ ਬੱਸ ਰੋਕ ਦਿੰਦਾ ਤਾਂ ਸ਼ਾਇਦ ਅੱਜ ਨੌਜਵਾਨ ਦੀ ਮੌਤ ਨਾ ਹੁੰਦੀ | ਉਨ੍ਹਾਂ ਕਿਹਾ ਕਿ ਬੱਸ ਚਾਲਕ ਵੱਲੋਂ ਆਪਣੀ ਬੱਸ ਦੇ ਨਾਲ ਟਰੈਕਟਰ ਨੂੰ 500 ਮੀਟਰ ਤੱਕ ਘੜੀਸਿਆ ਗਿਆ ਜਿਸ ਕਰਕੇ ਕਿ ਨੌਜਵਾਨ ਦੀ ਮੌਤ ਹੋ ਗਈ |

ਇਸ ਦੇ ਨਾਲ ਹੀ ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੀ ਮੌਕੇ ‘ਤੇ ਨਹੀਂ ਪਹੁੰਚੀ ਫਿਲਹਾਲ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ |

ਇਸ ਦੌਰਾਨ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਵੱਲੋਂ ਆ ਰਹੀ ਪੀਆਰਟੀਸੀ ਦੀ ਬੱਸ ਦਾ ਜੰਡਿਆਲੇ ਨਜ਼ਦੀਕ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਈ ਹੈ ਜਿਸ ਦੌਰਾਨ ਕਿ ਟਰੈਕਟਰ ਟਰਾਲੀ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ | ਜਿਸ ਦੇ ਬਾਅਦ ਹੁਣ ਪੁਲਿਸ ਵੱਲੋਂ ਬੱਸ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਉਹਨਾਂ ਦਾ ਕਹਿਣਾ ਹੈ ਕਿ ਮੌਕੇ ‘ਤੇ ਪਰਿਵਾਰ ਵੱਲੋਂ ਚੌਂਕੀ ਇੰਚਾਰਜ ਨੂੰ ਵੀ ਫੋਨ ਕੀਤਾ ਗਿਆ ਸੀ ਉਹ ਵੀ ਮੌਕੇ ‘ਤੇ ਨਹੀਂ ਪਹੁੰਚਿਆ ਪੁਲਿਸ ਵੱਲੋਂ ਹੁਣ ਚੌਂਕੀ ਇੰਚਾਰਜ ਦੇ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ |

Exit mobile version