ਉੱਤਰ ਪ੍ਰਦੇਸ਼, 24 ਅਪ੍ਰੈਲ 2025: ਉੱਤਰ ਪ੍ਰਦੇਸ਼ ਰਾਜਧਾਨੀ ਲਖਨਊ ‘ਚ ਤੇਜ਼ ਗਰਮੀ ਦੇ ਮੱਦੇਨਜ਼ਰ ਮੌਸਮ ਵਿਗੜ ਰਿਹਾ ਹੈ | ਗਰਮੀ ਦੇ ਮੱਦੇਨਜ਼ਰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਦੇ ਲਈ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਖਜੀ ਨੇ ਹੁਕਮ ਜਾਰੀ ਕੀਤੇ ਹਨ। ਸਾਰੇ ਸਕੂਲਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।
ਹੁਕਮਾਂ ਮੁਤਾਬਕ ਸ਼ੁੱਕਰਵਾਰ ਤੋ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਸਵੇਰੇ 7:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਖੁੱਲ੍ਹਣਗੇ। ਹੁਣ ਤੱਕ ਲਖਨਊ ‘ਚ ਸਕੂਲ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚਲਾਏ ਜਾਂਦੇ ਸਨ।
ਉੱਤਰ ਪ੍ਰਦੇਸ਼ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਸੂਬੇ ਦੇ ਪੂਰਬੀ ਅਤੇ ਪੱਛਮੀ ਦੋਵਾਂ ਹਿੱਸਿਆਂ ‘ਚ ਸੁੱਕੀਆਂ ਅਤੇ ਗਰਮ ਹਵਾਵਾਂ ਅਤੇ ਤੇਜ਼ ਧੁੱਪ ਨੇ ਲੋਕਾਂ ਨੂੰ ਪਰੇਸਾਨ ਕਰ ਦਿੱਤਾ ਹੈ। ਅੱਧੇ ਤੋਂ ਵੱਧ ਜ਼ਿਲ੍ਹਿਆਂ ‘ਚ ਪਾਰਾ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।ਜਿਸਦੇ ਚੱਲਦੇ ਗਰਮੀ ਦੇ ਮੌਸਮ ‘ਚ ਲੋਕ ਬੇਹਾਲ ਦਿਖਾਈ ਦਿੱਤੇ |
ਇਸ ਦੌਰਾਨ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਲਗਭਗ 45 ਦਿਨਾਂ ਲਈ ਸੂਬੇ ‘ਚ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵੀਰਵਾਰ ਤੋਂ ਉੱਤਰ ਪ੍ਰਦੇਸ਼ ‘ਚ ਪੱਛਮੀ ਹਵਾਵਾਂ ਦੀ ਗਤੀ ਹੌਲੀ ਹੋ ਗਈ ਹੈ। ਹਾਲਾਂਕਿ, ਪੱਛਮੀ ਹਵਾ ਨੇ ਹਵਾ ‘ਚ ਮੌਜੂਦ ਨਮੀ ਨੂੰ ਬਹੁਤ ਘਟਾ ਦਿੱਤਾ। ਇਸ ਕਾਰਨ ਸੂਰਜ ਦੀ ਤੀਬਰਤਾ ਵਧ ਗਈ ਹੈ ਅਤੇ ਗਰਮੀ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ।
ਲਖਨਊ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀ ਅਤੁਲ ਕੁਮਾਰ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਲਈ ਸੂਬੇ ਦੇ ਪੂਰਬੀ, ਦੱਖਣੀ ਅਤੇ ਬੁੰਦੇਲਖੰਡ ਖੇਤਰਾਂ ‘ਚ ਗਰਮੀ ਦੀ ਲਹਿਰ ਦੀ ਸਥਿਤੀ ਹੈ। ਇਸ ਤੋਂ ਬਾਅਦ, ਇੱਕ ਨਵੇਂ ਵਿਕਸਤ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਮੌਸਮ ‘ਚ ਤੁਰੰਤ ਤਬਦੀਲੀ ਆਵੇਗੀ।
Read More: Punjab Weather: ਪੰਜਾਬ ‘ਚ ਬਠਿੰਡਾ ਸਭ ਤੋਂ ਗਰਮ, ਮੌਸਮ ਵਿਭਾਗ ਨੇ ਤਿੰਨ ਦਿਨਾਂ ਲਈ ਕੀਤਾ ਅਲਰਟ ਜਾਰੀ