Heart Stroke Prevention: ਸਰਦੀਆਂ ‘ਚ ਕਿਉਂ ਪੀਣੀ ਚਾਹੀਦੀ ਹੈ ਦਾਲਚੀਨੀ ਦੀ ਚਾਹ, ਜਾਣੋ ਕੀ ਹਨ ਸਿਹਤ ਲਈ ਇਸਦੇ ਫਾਇਦੇ

18 ਜਨਵਰੀ 2025: ਸਰਦੀਆਂ ਵਿੱਚ ਆਪਣੀ ਸਿਹਤ(health) ਦਾ ਧਿਆਨ ਰੱਖਣਾ ਬੇਹੱਦ ਹੀ ਜ਼ਰੂਰੀ ਹੈ। ਸਿਆਣੇ ਕਹਿੰਦੇ ਨੇ ਕਿ ਜਾ ਤਾਂ ਠੰਡ ਆਉਂਦੇ ਲੱਗਦੀ ਹੈ ਜਾ ਫਿਰ ਜਾਂਦੇ, ਇਸ ਲਈ ਇਸ ਮੌਸਮ ‘ਚ ਤੁਹਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ| ਦੱਸ ਦੇਈਏ ਕਿ ਇਸ ਮੌਸਮ ‘ਚ ਕਈ ਚੀਜ਼ਾਂ ਸਰੀਰ ਨੂੰ ਗਰਮ ਅਤੇ ਸਿਹਤਮੰਦ ਰੱਖਣ ‘ਚ ਮਦਦਗਾਰ ਹੋ ਸਕਦੀਆਂ ਹਨ।

ਇਨ੍ਹਾਂ ਵਿੱਚੋਂ ਇੱਕ ਹੈ ਦਾਲਚੀਨੀ ਵਾਲੀ ਚਾਹ। ਦਾਲਚੀਨੀ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਦਿਲ ਦੀ ਸਿਹਤ, ਹਾਈ ਬਲੱਡ ਪ੍ਰੈਸ਼ਰ ਅਤੇ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਦਾਲਚੀਨੀ ਦੀ ਚਾਹ ਇੱਕ ਵਧੀਆ ਵਿਕਲਪ ਹੈ। ਤਾਂ ਆਓ ਜਾਣਦੇ ਹਾਂ ਸਰਦੀਆਂ ਵਿੱਚ ਦਾਲਚੀਨੀ (cinnamon tea) ਦੀ ਚਾਹ ਕਿਉਂ ਪੀਣੀ ਚਾਹੀਦੀ ਹੈ ਅਤੇ ਇਸ ਦੇ ਸਿਹਤ ਲਈ ਕੀ ਫਾਇਦੇ ਹਨ।

Heart Stroke Prevention: ਦਾਲਚੀਨੀ ਚਾਹ ਦੇ ਫਾਇਦੇ

ਦਾਲਚੀਨੀ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਸਿਨਮਲਡੀਹਾਈਡ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਸਰੀਰ ‘ਚ ਸੋਜ ਨੂੰ ਘੱਟ ਕਰਨ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ

ਦਾਲਚੀਨੀ ‘ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਬਲੱਡ (blood) ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਰੋਜ਼ਾਨਾ ਦਾਲਚੀਨੀ ਦੀ ਚਾਹ ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਹਾਈ ਬੀਪੀ ਦੀ ਸਮੱਸਿਆ ਘੱਟ ਹੋ ਸਕਦੀ ਹੈ।

ਸ਼ੂਗਰ ਦੇ ਜੋਖਮ ਨੂੰ ਘਟਾਉਂਦਾ

ਦਾਲਚੀਨੀ ਦਾ ਸੇਵਨ ਕਰਨ ਨਾਲ ਸ਼ੂਗਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਮਸਾਲਾ ਬਲੱਡ )blood sugar) ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦਾ ਹੈ। ਨਾਲ ਹੀ, ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਉਨ੍ਹਾਂ ਨੂੰ ਦਾਲਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ। ਡਾਇਬੀਟੀਜ਼ ਵਾਲੇ ਲੋਕਾਂ ਲਈ ਦਾਲਚੀਨੀ ਦਾ ਨਿਯਮਤ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਦਿਲ ਦੀ ਸਿਹਤ ਨੂੰ ਸੁਧਾਰਦਾ

ਦਾਲਚੀਨੀ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਦਿਲ ਦੀ ਸਿਹਤ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਇਹ ਖੂਨ ਦੇ ਗੇੜ ਨੂੰ ਬਿਹਤਰ ਬਣਾਉਣ ਅਤੇ ਖੂਨ ਦੇ ਥੱਕੇ ਬਣਨ ਤੋਂ ਰੋਕਣ ਵਿੱਚ ਮਦਦਗਾਰ ਹੈ। ਇਸ ਨਾਲ ਹਾਰਟ ਸਟ੍ਰੋਕ ਜਾਂ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਪਾਚਨ ਵਿੱਚ ਸੁਧਾਰ

ਦਾਲਚੀਨੀ ਪਾਚਨ ਤੰਤਰ ਨੂੰ ਸੁਧਾਰਦੀ ਹੈ ਅਤੇ ਪੇਟ ਦੇ ਰੋਗਾਂ ਤੋਂ ਰਾਹਤ ਦਿੰਦੀ ਹੈ। ਇਹ ਗੈਸ, ਪੇਟ ਫੁੱਲਣ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਪੇਟ ਫੁੱਲਣ ਤੋਂ ਪੀੜਤ ਲੋਕਾਂ ਨੂੰ ਦਾਲਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ।

ਖੰਘ ਅਤੇ ਜ਼ੁਕਾਮ ਤੋਂ ਰਾਹਤ

ਸਰਦੀਆਂ ਵਿੱਚ ਸਰਦੀ-ਖਾਂਸੀ ਲਈ ਦਾਲਚੀਨੀ ਦੀ ਚਾਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਦਾਲਚੀਨੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਜਾਣੋ ਕਿਵੇਂ ਹੁੰਦੀ ਤਿਆਰ

1 ਕੱਪ ਪਾਣੀ
1 ਚਮਚ ਦਾਲਚੀਨੀ ਪਾਊਡਰ ਜਾਂ 1 ਦਾਲਚੀਨੀ ਸਟਿੱਕ
1 ਚਮਚ ਅਦਰਕ ਦਾ ਪੇਸਟ
1-2 ਚਮਚ ਸ਼ਹਿਦ ਜਾਂ ਖੰਡ (ਸਵਾਦ ਅਨੁਸਾਰ)
1 ਕੱਪ ਦੁੱਧ

ਦਾਲਚੀਨੀ ਚਾਹ ਕਿਵੇਂ ਬਣਾਈਏ

1. ਸਭ ਤੋਂ ਪਹਿਲਾਂ ਇਕ ਛੋਟੇ ਪੈਨ ‘ਚ ਪਾਣੀ ਨੂੰ ਉਬਾਲ ਲਓ, ਜਦੋਂ ਪਾਣੀ ਉਬਲਣ ਲੱਗੇ ਤਾਂ ਉਸ ‘ਚ ਦਾਲਚੀਨੀ ਪਾਊਡਰ ਜਾਂ ਦਾਲਚੀਨੀ ਦਾ ਸਟਿਕ ਪਾ ਦਿਓ। ਤੁਸੀਂ ਚਾਹੋ ਤਾਂ ਅਦਰਕ ਦਾ ਪੇਸਟ ਵੀ ਮਿਲਾ ਸਕਦੇ ਹੋ।
2. ਇਸ ਨੂੰ 3-5 ਮਿੰਟ ਤੱਕ ਉਬਾਲਣ ਦਿਓ ਤਾਂ ਕਿ ਦਾਲਚੀਨੀ ਦਾ ਸੁਆਦ ਪੂਰੀ ਤਰ੍ਹਾਂ ਪਾਣੀ ‘ਚ ਸਮਾ ਜਾਵੇ, ਹੁਣ ਇਸ ‘ਚ ਸਵਾਦ ਮੁਤਾਬਕ ਸ਼ਹਿਦ ਜਾਂ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਇਸ ਨੂੰ ਫਿਲਟਰ ਕਰੋ ਅਤੇ ਸਰਵ ਕਰੋ। ਦੁੱਧ ਪਾ ਕੇ ਚਾਹ ਹੋਰ ਵੀ ਸੁਆਦੀ ਬਣ ਜਾਂਦੀ ਹੈ।

ਸਰਦੀਆਂ ਵਿੱਚ ਦਾਲਚੀਨੀ ਦੀ ਚਾਹ ਪੀਣ ਨਾਲ ਨਾ ਸਿਰਫ਼ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲਦੀ ਹੈ, ਸਗੋਂ ਇਹ ਤੁਹਾਡੀ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ। ਇਸ ਲਈ, ਇਸ ਸਰਦੀਆਂ (winter) ਵਿੱਚ ਦਾਲਚੀਨੀ ਦੀ ਚਾਹ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ ਅਤੇ ਆਪਣੀ ਸਿਹਤ ਵਿੱਚ ਸੁਧਾਰ ਕਰੋ।

Read More: ਸ਼ੂਗਰ ਦੇ ਮਰੀਜਾਂ ਨੂੰ ਸਰਦੀਆਂ ‘ਚ ਰੱਖਣਾ ਚਾਹੀਦਾ ਦੁਗਣਾ ਧਿਆਨ, ਜਾਣੋ ਵੇਰਵਾ

Scroll to Top