ਦਿਲ ਦਾ ਦੌਰਾ

Heart Attack: ਬੈਡਮਿੰਟਨ ਖੇਡਦੇ ਸਮੇਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਹੈਦਰਾਬਾਦ, 28 ਜੁਲਾਈ 2025: ਐਤਵਾਰ ਰਾਤ ਨੂੰ ਹੈਦਰਾਬਾਦ ਦੇ ਨਾਗੋਲੇ ਸਟੇਡੀਅਮ ‘ਚ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ 25 ਸਾਲਾ ਗੁੰਡਲਾ ਰਾਕੇਸ਼ ਦੀ ਬੈਡਮਿੰਟਨ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ (Heart Attack) ਨਾਲ ਮੌਤ ਹੋ ਗਈ। ਰਾਕੇਸ਼ ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹ ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡਣ ਲਈ ਸਟੇਡੀਅਮ ਗਿਆ ਸੀ, ਜਿੱਥੇ ਉਹ ਖੇਡ ਦੌਰਾਨ ਅਚਾਨਕ ਬੇਹੋਸ਼ ਹੋ ਗਿਆ ਅਤੇ ਡਿੱਗ ਪਿਆ।

ਘਟਨਾ ਤੋਂ ਤੁਰੰਤ ਬਾਅਦ, ਉਸਦੇ ਦੋਸਤਾਂ ਨੇ ਉਸਨੂੰ ਨੇੜਲੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ, ਰਾਕੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਰਾਕੇਸ਼ ਖੇਡਦੇ ਸਮੇਂ ਅਚਾਨਕ ਡਿੱਗਦਾ ਦਿਖਾਈ ਦੇ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ‘ਚ ਦਿਲ ਦੇ ਦੌਰੇ (Heart Attack) ਦੇ ਵਧ ਰਹੇ ਮਾਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਘਟਨਾ ਇੱਕ ਚੇਤਾਵਨੀ ਹੈ ਕਿ ਨਿਯਮਤ ਸਿਹਤ ਜਾਂਚ ਅਤੇ ਜੀਵਨ ਸ਼ੈਲੀ ‘ਚ ਸੁਧਾਰ ਬਹੁਤ ਮਹੱਤਵਪੂਰਨ ਹਨ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Read More: ਗੁਰੂਸਹਾਏ ‘ਚ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌ.ਤ

Scroll to Top