ਚੰਡੀਗੜ੍ਹ, 28 ਮਾਰਚ 2025: ਜਲੰਧਰ ਦੇ ਪਾਦਰੀ ਬਜਿੰਦਰ ਸਿੰਘ (Pastor Bajinder Singh) ਖਿਲਾਫ਼ ਜ਼ੀਰਕਪੁਰ ਦੀ ਇੱਕ ਔਰਤ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਅੱਜ ਮੋਹਾਲੀ ਅਦਾਲਤ ‘ਚ ਹੋਣ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਨਾਮਜ਼ਦ ਪਾਦਰੀ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਉਸ ਦਿਨ ਸੁਣਵਾਈ ਤੋਂ ਬਾਅਦ, ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਦਾ ਫੈਸਲਾ ਅੱਜ ਯਾਨੀ ਸ਼ੁੱਕਰਵਾਰ (28 ਮਾਰਚ) ਨੂੰ ਸੁਣਾਇਆ ਜਾਵੇਗਾ।
ਜਿਕਰਯੋਗ ਹੈ ਕਿ ਪੀੜਤ ਦੀ ਸ਼ਿਕਾਇਤ ‘ਤੇ ਜ਼ੀਰਕਪੁਰ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ (Pastor Bajinder Singh) ਸਮੇਤ ਕੁੱਲ 7 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪਾਦਰੀ ਬਜਿੰਦਰ ਦੇ ਨਾਲ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ, ਅਕਬਰ ਭੱਟੀ, ਰਾਜੇਸ਼ ਚੌਧਰੀਅਤੇ ਸੰਦੀਪ ਉਰਫ਼ ਪਹਿਲਵਾਨ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਆਈਪੀਸੀ ਦੀਆਂ ਧਾਰਾਵਾਂ 294, 323, 506, 376, 420, 354, 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ‘ਚ ਪਾਦਰੀ ਬਜਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਿਕਰਯੋਗ ਹੈ ਕਿ ਪਾਸਟਰ ਬਜਿੰਦਰ ਸਿੰਘ ਦਾ ਇੱਕ ਵੀਡੀਓ 16 ਮਾਰਚ 2025 ਨੂੰਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਸੀ। ਇਸ ਵੀਡੀਓ ‘ਚ ਪਾਦਰੀ ਬਜਿੰਦਰ ਸਿੰਘ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਪਾਦਰੀ ਨੇ ਬੱਚੇ ਨਾਲ ਬੈਠੀ ਔਰਤ ਦੇ ਚਿਹਰੇ ‘ਤੇ ਵੀ ਇੱਕ ਕਾਪੀ ਸੁੱਟੀ।
ਔਰਤ ਨੇ ਪੁਲਿਸ ਕੋਲ ਦੋਸ਼ ਲਗਾਇਆ ਹੈ ਕਿ ਤਾਜਪੁਰ ਪਿੰਡ ਦੇ ‘ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਪਾਸਟਰ ਬਜਿੰਦਰ ਸਿੰਘ ਨੇ ਜਲੰਧਰ ‘ਚ ਉਸ ਨਾਲ ਛੇੜਛਾੜ ਕੀਤੀ ਸੀ। ਹਾਲਾਂਕਿ ਕਿ ਪਾਸਟਰ ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ |
Read More: ਪਾਦਰੀ ਬਜਿੰਦਰ ਸਿੰਘ ਖ਼ਿਲਾਫ ਜਿਨਸੀ ਸ਼ੋਸ਼ਣ ਮਾਮਲੇ ‘ਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ