ਚੰਡੀਗੜ੍ਹ, 20 ਫਰਵਰੀ 2024: ਚੰਡੀਗੜ੍ਹ ਮੇਅਰ (Chandigarh Mayor) ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਮੁੜ ਸੁਣਵਾਈ ਹੋਵੇਗੀ। ਅਦਾਲਤ ਨੇ 30 ਜਨਵਰੀ ਨੂੰ ਹੋਣ ਵਾਲੀ ਵੋਟਿੰਗ ਲਈ ਬੈਲਟ ਪੇਪਰ ਮੰਗਵਾਏ ਕੀਤੇ ਹਨ। ਅਦਾਲਤ ਨੇ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦੀ ਵੀਡੀਓ ਫੁਟੇਜ ਵੀ ਮੰਗਵਾਈ ਹੈ | ਅਦਾਲਤ ਨੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਤੋਂ ਵੀ ਪੁੱਛਗਿੱਛ ਕੀਤੀ, ਜਿਸ ਵਿਚ ਮਸੀਹ ਨੇ ਮੰਨਿਆ ਕਿ ਉਸ ਨੇ ਅੱਠ ਵੋਟਾਂ ਦੀ ਨਿਸ਼ਾਨਦੇਹੀ ਕੀਤੀ ਸੀ। ਅਦਾਲਤ ਮੰਗਲਵਾਰ ਨੂੰ ਦੁਪਹਿਰ 2 ਵਜੇ ਚੋਣਾਂ ਦੇ ਪੂਰੇ ਵੀਡੀਓ ਅਤੇ ਬੈਲਟ ਪੇਪਰਾਂ ਦੀ ਜਾਂਚ ਕਰੇਗੀ।
ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਵੀ ਮੰਨਿਆ ਕਿ ਉਨ੍ਹਾਂ ਅੱਠ ਬੈਲਟ ਪੇਪਰਾਂ ‘ਤੇ ਨਿਸ਼ਾਨਦੇਹੀ ਕੀਤੀ ਸੀ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੁੜ ਚੋਣਾਂ (Chandigarh Mayor) ਨਹੀਂ ਕਰਵਾਈਆਂ ਜਾਣਗੀਆਂ | ਬੈਲਟ ਪੇਪਰ ਦੇ ਅੱਠ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰਕੇ ਵੋਟਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ‘ਆਪ’-ਕਾਂਗਰਸ ਗਠਜੋੜ ਦਾ ਮੇਅਰ ਬਣ ਸਕਦਾ ਹੈ।