5 ਨਵੰਬਰ 2024: ਜਿਵੇਂ- ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਓਵੇ ਹੀ ਸਦਾ ਸਰੀਰ ਵੀ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ, ਤੇ ਸਾਨੂੰ ਮੌਸਮ(weather) ਬਦਲਣ ਦੇ ਨਾਲ ਐਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਨੂ ਬੁਖਾਰ ਹੋ ਰਿਹਾ ਹੋਵੇ| ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੁਖਾਰ ਦਾ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ| ਅਸੀਂ ਬੁਖ਼ਾਰ(fever) ਨੂੰ ਬੁਖ਼ਾਰ ਤਦ ਹੀ ਮੰਨਾਂਗੇ ਜਦ ਤਾਪਮਾਨ 100 ਤੋਂ ਉਪਰ ਜਾਵੇਗਾ ਤਾ ਉਸਨੂੰ ਹੀ ਬੁਖਾਰ ਕਿਹਾ ਜਾਂਦਾ ਹੈ, ਤੇ ਬੁਖ਼ਾਰ ਬਹੁਤ ਸਾਰੇ ਤਰੀਕੇ ਦੇ ਹੁੰਦੇ ਹਨ ਤੇ ਇਹਨਾਂ ਦੇ ਵੀ ਸੀਜ਼ਨ ਹੁੰਦੇ ਹਨ| ਜਨਵਰੀ ਤੋਂ ਲੈ ਕੇ ਮਾਰਚ ਤੱਕ ਵਾਇਰਲ ਬੁਖ਼ਾਰ ( viral fever) ਦਾ ਸੀਜ਼ਨ ਹੁੰਦਾ ਹੈ, ਜਿਹੜਾ ਡੇਂਗੂ, ਟਾਇਫੇਡ, ਦਾ ਸੀਜ਼ਨ ਹੁੰਦਾ ਹੈ ਉਹ ਨਵੰਬਰ ਅਕਤੂਬਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ| ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾ ਪੂਰਾ ਸਾਲ ਟਾਇਫੇਡ ਬੁਖ਼ਾਰ ਦਾ ਸੀਜਨ ਰਹਿੰਦਾ ਹੈ, ਨਿਮੋਨੀਆ ਬੁਖ਼ਾਰ ਵੀ ਪੂਰਾ ਸਾਲ ਰਿਹੈ ਸਕਦਾ ਹੈ|
ਡੇਂਗੂ ਬੁਖਾਰ ਦੇ ਲੱਛਣ
ਬੁਖ਼ਾਰ ਦੇ ਨਾਲ ਨਾਲ ਤੁਹਾਨੂੰ ਕਿ ਤਕਲੀਫ ਹੋ ਰਹੀ ਹੈ, ਜੇਕਰ ਤੁਹਾਡੇ ਜੋੜਾ ਦੇ ਵਿੱਚ ਦਰਦ ਹੋਏ, ਜਾ ਫਿਰ ਪਿੱਠ ਦਰਦ ਕਰੇ, ਸਰ ਦਰਦ ਕਰੇ ਦਾ ਸਮਝ ਜਾਉ ਕਿ ਡੇਂਗੂ ਬੁਖ਼ਾਰ ਦੇ ਇਹ ਲੱਛਣ ਪਾਏ ਜਾਂਦੇ ਹਨ|
ਟਾਇਫੇਡ ਬੁਖਾਰ ਦੇ ਲੱਛਣ
ਜੇਕਰ ਤੁਹਾਡਾ ਪੇਟ ਦਰਦ ਕਰਦਾ ਹੈ ਤੇ ਟਾਇਲਟ ਵਾਰ-ਵਾਰ ਆ ਰਹੀ ਹੈ ਤਾ ਸਮਝ ਜਾਉ ਕਿ ਤੁਹਾਨੂੰ ਟਾਇਫੇਡ ਬੁਖਾਰ ਹੈ|
ਲੈਪਟੋਸਪੇਰਾ ਬੁਖਾਰ ਦੇ ਲੱਛਣ
ਲੈਪਟੋਸਪੇਰਾ ਦਾ ਬੁਖ਼ਾਰ ਜਦ ਹੁੰਦਾ ਹੈ ਤਾ ਇਸ ਦੇ ਵਿੱਚ ਬੁਖ਼ਾਰ ਦੇ ਨਾਲ- ਨਾਲ ਮਸਲ ਦਰਦ ਕਰਦੇ ਹਨ, ਥਕਾਵਟ, ਤੇ ਸਿਰ ਦਰਦ ਕਰੇ ਤਾ ਲੈਪਟੋਸਪੇਰਾ ਦਾ ਬੁਖ਼ਾਰ ਹੁੰਦਾ ਹੈ|
ਜੇਕਰ ਸਾਨੂੰ ਬੁਖਾਰ ਇਨਫੈਕਸ਼ਨ ਦੇ ਕਰਕੇ ਹੋ ਰਿਹਾ ਹੈ, ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਬੁਖਾਰ ਹੋ ਰਿਹਾ ਹੈ, ਜਦ ਡਾਕਟਰ ਦੇ ਵੱਲੋਂ ਟੈਸਟ ਕਰਵਾਏ ਜਾਂਦੇ ਹਨ ਤਾਂ ਉਹਨਾਂ ਵਲੋਂ ਪਹਿਲਾ ਪੁੱਛਗਿੱਛ ਕੀਤੀ ਜਾਂਦੀ ਹੀ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ, ਤਾਂ ਜੋ ਪਤਾ ਲਗ ਸਕੇ ਕਿ ਤੁਹਾਨੂੰ ਕਿਹੜਾ ਬੁਖਾਰ ਹੋ ਸਕਦਾ ਹੈ|