ਜਦੋਂ ਕਿਸੇ ਘਰ ‘ਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ | ਡਾਕਟਰਾਂ ਦਾ ਕਹਿਣਾ ਹੈ ਕਿ ਨਵਜੰਮੇ ਬੱਚੇ (newborn baby) ਦਾ ਸ਼ੁਰੂ ‘ਚ ਖਾਸ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ | ਤੁਹਾਡੀ ਇੱਕ ਗਲਤੀ ਬੱਚੇ ਦੇ ਜੀਵਨ ਨੂੰ ਖ਼ਤਰੇ ‘ਚ ਪਾ ਸਕਦੀ ਹੈ |
ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਰਿੰਕੂ ਚਾਵਲਾ ਦੇ ਮੁਤਾਬਕ ਬੱਚੇ ਦੇ ਜਨਮ ਵੇਲੇ ਬੱਚੇ ਨੂੰ ਗੁੜਤੀ ਨਹੀਂ ਦੇਣੀ ਚਾਹੀਦੀ | ਜਨਮ ਤੋਂ ਬਾਅਦ ਨਵਜੰਮੇ ਬੱਚੇ ਨੂੰ ਪਹਿਲਾਂ ਮਾਂ ਦਾ ਦੁੱਧ ਹੀ ਪਿਲਾਇਆ ਜਾਣਾ ਚਾਹੀਦਾ ਹੈ | ਇਸਦੇ ਨਾਲ ਹੀ ਸਮੇਂ ਸਮੇਂ ‘ਤੇ ਬੱਚਿਆਂ ਦੇ ਟੀਕਾਕਰਨ ਜਰੂਰ ਕਰਵਾਓ |
ਫਾਜ਼ਿਲਕਾ ਦੇ ਐਸਐਮਓ ਡਾ. ਰੋਹਿਤ ਗੋਇਲ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਰਿੰਕੂ ਚਾਵਲਾ ਦੇ ਮੁਤਾਬਕ ਘਰ ‘ਚ ਨਵਜੰਮੇ ਬੱਚੇ (newborn baby) ਨੂੰ ਹਮੇਸ਼ਾ ਸਾਫ਼ ਸੁਥਰੇ ਕੱਪੜਿਆਂ ‘ਚ ਲਪੇਟ ਕੇ ਰੱਖਣਾ ਚਾਹੀਦਾ ਹੈ। ਬੱਚੇ ਨੂੰ ਕੋਈ ਗੁੜਤੀ ਆਦਿ ਨਹੀਂ ਦੇਣੀ ਚਾਹੀਦੀ | ਜਨਮ ਤੋਂ ਬਆਦ ਨਵਜੰਮੇ ਬੱਚੇ ਨੂੰ ਕੇਵਲ ਮਾਂ ਦਾ ਪਹਿਲਾਂ ਗਾੜਾ ਪੀਲਾ ਦੁੱਧ ਪਿਲਾਉਣਾ ਚਾਹੀਦਾ ਹੈ।
ਆਮ ਤੌਰ ਰਿਸ਼ਤੇਦਾਰ ਅਤੇ ਹੋਰ ਸਾਕ-ਸਬੰਧੀ ਬੱਚੇ ਨੂੰ ਪਿਆਰ ਕਰਨ ਲਈ ਚੁੱਕਣ ਜਾਂ ਹੱਥ ਲਗਾਉਣ ਲੱਗ ਜਾਦੇ ਹਨ, ਜਿਸ ਕਾਰਨ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ। ਮਾਹਰਾਂ ਮੁਤਾਬਕ ਨਵਜੰਮੇ ਬੱਚੇ ਨੂੰ ਜਨਮ ਤੋਂ 24 ਘੰਟੇ ਦੇ ਅੰਦਰ-ਅੰਦਰ ਡੋਜ ਪੋਲੀਓ, ਹੈਪੇਟਾਇਟਸ-ਬੀ ਅਤੇ ਬੀਸੀਜੀ ਦਾ ਟੀਕਾ ਜਰੂਰ ਲਗਾਇਆ ਜਾਣਾ ਚਾਹੀਦਾ ਹੈ |
ਇਸਦੇ ਨਾਲ ਹੀ ਨਵਜੰਮੇ ਬੱਚੇ ਨੂੰ ਠੰਡ ਤੋ ਬਚਾਉਣ ਲਈ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ। ਮਾਹਰਾਂ ਮੁਤਾਬਕ ਬੱਚੇ ਦੁਆਰਾ ਦੁੱਧ ਨਾ ਪੀਣਾ, ਜਿਆਦਾ ਸੋਣਾ, ਛੂਹਣ ‘ਤੇ ਠੰਡਾ ਲੱਗਣਾ, ਪੇਟ ਅਫਰਨਾ, ਬਾਰ-ਬਾਰ ਜਿਆਦਾ ਰੋਣਾ, ਸਾਹ ਲੈਣ ‘ਚ ਦਿੱਕਤ ਜਾਂ ਫਿਰ ਤੇਜ ਸਾਹ ਲੈਣਾ, ਚਮੜੀ ਦਾ ਰੰਗ ਪੀਲਾ ਪੈਣਾ ਅਤੇ ਲਗਾਤਾਰ ਉਲਟੀਆਂ ਆਉਣਾ ਆਦਿ ਮੁੱਖ ਲੱਛਣ ਨਵਜੰਮੇ ਬੱਚੇ ‘ਚ ਖਤਰੇ ਦੇ ਚਿੰਨ ਹਨ | ਜੇਕਰ ਅਜਿਹੇ ਕੋਈ ਚਿੰਨ ਬੱਚੇ ‘ਚ ਨਜਰ ਆਉਂਦੇ ਹਨ ਤਾਂ ਬੱਚੇ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ‘ਚ ਲਿਜਾਇਆ ਜਾਣਾ ਚਾਹੀਦਾ ਹੈ।