Rajindra Hospital

ਰਾਜਿੰਦਰਾ ਹਸਪਤਾਲ ਦੀ ਘਟਨਾ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ, 24 ਜਨਵਰੀ 2025: ਇਸ ਮਾਮਲੇ ‘ਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ (Rajindra Hospital) ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ‘ਚ ਡਾਕਟਰ ਮਰੀਜ਼ ਆਪ੍ਰੇਸ਼ਨ ਕਰ ਰਹੇ ਸਨ ਅਤੇ ਲਾਈਟ ਚਲੀ ਗਈ ਸੀ | ਉਨ੍ਹਾਂ ਕਿਹਾ ਕਿ ਲਾਈਟ ਟ੍ਰਿਪ ਕਰ ਗਈ ਸੀ, ਪਰ ਐਮਰਜੰਸੀ ‘ਚ ਜਿੰਨੇ ਵੀ ਉਪਕਰਨ ਯੂਪੀਐੱਸ, ਜਨਰੇਟਰ ਸਾਰੇ ਕੰਮ ਕਰ ਰਹੇ ਸਨ | ਆਪ੍ਰੇਸ਼ਨ ਠੀਕ ਹੋਇਆ ਹੈ ਅਤੇ ਮਰੀਜ਼ ਵੀ ਠੀਕ ਹੈ |

ਉਨ੍ਹਾਂ ਕਿਹਾ ਕਿਹਾ ਕਿ ਮੇਰੀ ਆਪਰੇਟਿੰਗ ਸਰਜਨ ਅਤੇ ਸੁਪਰੀਡੈਂਟ ਨਾਲ ਗੱਲ ਹੋਈ ਹੈ | ਆਪ੍ਰੇਸ਼ਨ ਬਿਲਕੁਲ ਨੌਰਮਲ ਹੋਇਆ ਹੈ | ਉਨ੍ਹਾਂ ਕਿਹਾ ਉਸ ਵੇਲੇ ਡਾਕਟਰ ਘਬਰਾਅ ਗਿਆ ਸੀ | ਉਨ੍ਹਾਂ ਕਿਹਾ ਡਾਕਟਰ ਦਾ ਅਜਿਹੀ ਸਥਿਤੀ ‘ਚ ਹੁੰਦਾ ਕੇ ਉਹ ਦੇਖੇ ਕੀ ਪ੍ਰਬੰਧ ਹੋ ਸਕਦਾ ਹੈ ਅਤੇ ਲਾਈਟ ਕਿਉਂ ਗਈ | ਡਾਕਟਰ ਇਸ ਸੰਬੰਧੀ ਕਾਲ ਕਰੇਗਾ, ਪਰ ਡਾਕਟਰ ਨੇ ਇਹ ਸਭ ਕਰਨ ਦੀ ਬਜਾਏ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ |

ਡਾ. ਬਲਬੀਰ ਸਿੰਘ ਨੇ ਇਸ ਤਰਾਂ ਦੀ ਸਥਿਤੀ ‘ਚ ਘਬਰਾਅ ਕੇ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ‘ਚ ਤਿੰਨ ਹੌਟ ਲਾਈਨਾਂ ਪਾਈਆਂ ਗਈਆਂ ਹਨ, ਜੋ ਕਿ ਪਹਿਲਾਂ ਇੱਕ ਸੀ | ਉਨ੍ਹਾਂ ਕਿਹਾ ਸਭ ਕੁਝ ਠੀਕ ਹੈ ਅਤੇ ਰਾਜਿੰਦਰਾ ਹਸਪਤਾਲ ‘ਚ ਪੂਰੇ ਪ੍ਰਬੰਧ ਹਨ |

ਦਰਅਸਲ ਅੱਜ ਪਟਿਆਲਾ ਦਾ ਰਾਜਿੰਦਰਾ ਹਸਪਤਾਲ (Rajindra Hospital) ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਿਆ | ਰਾਜਿੰਦਰਾ ਹਸਪਤਾਲ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਮਰੀਜ਼ ਦੇ ਆਪ੍ਰੇਸ਼ਨ ਦੌਰਾਨ ਬਿਜਲੀ ਗੁਲ ਹੋ ਗਈ | ਡਾਕਟਰਾਂ ਨੂੰ ਲਾਈਟ ਨਾ ਹੋਣ ਕਰਕੇ ਮਰੀਜ਼ ਦਾ ਆਪ੍ਰੇਸ਼ਨ ਰੋਕਣਾ ਪਿਆ | ਇਸ ਦੌਰਾਨ ਡਾਕਟਰ ਨੇ ਵੀਡੀਓ ਰਾਹੀਂ ਇਸ ਸੰਬੰਧੀ ਨਰਾਜ਼ਗੀ ਵੀ ਜ਼ਾਹਿਰ ਕੀਤੀ |

Read More: Rajindra Hospital: ਸਵਾਲਾਂ ਦੇ ਘੇਰੇ ‘ਚ ਪਟਿਆਲਾ ਦਾ ਰਾਜਿੰਦਰਾ ਹਸਪਤਾਲ, ਆਪ੍ਰੇਸ਼ਨ ਦੌਰਾਨ ਗਈ ਲਾਈਟ

Scroll to Top