ਚੰਡੀਗੜ੍ਹ, 22 ਨਵੰਬਰ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ‘ਲੀਡਰਸ਼ਿਪ ਇਨ ਮੈਂਟਲ ਹੈਲਥ’ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ ਕੀਤੀ ਹੈ | ਇਸਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਘਟਾਉਣ ਅਤੇ ਮਾਨਸਿਕ ਤੰਦਰੁਸਤੀ ਵਧਾਉਣਾ ਹੈ। ਇਹ ਸਿਹਤ ਵਿਭਾਗ ਪੰਜਾਬ, ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ (ਟੀ.ਆਈ.ਐਸ.ਐਸ.) ਮੁੰਬਈ ਦੇ ਸਹਿਯੋਗ ਵਾਲਾ ਸਾਂਝਾ ਉਪਰਾਲਾ ਹੈ।
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਫੈਲੋਸ਼ਿਪ ਭਾਰਤ ਅਤੇ ਦੁਨੀਆ ਭਰ ਦੇ 35 ਮਨੋਰੋਗ ਪੇਸ਼ੇਵਰਾਂ ਨੂੰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਨਸ਼ਿਆਂ ਦੀ ਰੋਕਥਾਮ, ਇਲਾਜ ਅਤੇ ਮੁੜ-ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ‘ਚ ਭੂਮਿਕਾ ਨਿਭਾਏਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2 ਸਾਲਾਂ ਦੀ ਇਹ ਫੈਲੋਸ਼ਿਪ ਤਹਿਤ ਨਵੇਂ ਪੇਸ਼ੇਵਰਾਂ ਨੂੰ ਡੇਟਾ ਇੰਟੈਲੀਜੈਂਸ ਤੇ ਟੈਕਨੀਕਲ ਸਪੋਰਟ ਯੂਨਿਟ ‘ਚ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਇਸ ਪਹਿਲ ਦਾ ਹਿੱਸਾ ਬਣਨ ਵਾਲੇ ਫੈਲੋ ਪੇਸ਼ੇਵਰ ਆਪਣੀ ਤਾਇਨਾਤੀ ਤੋਂ ਪਹਿਲਾਂ ਟੀ.ਆਈ.ਐਸ.ਐਸ. ਮੁੰਬਈ ਦੁਆਰਾ ਦੋ ਹਫ਼ਤਿਆਂ ਦੇ ਇੱਕ ਵਿਆਪਕ ਇੰਡਕਸ਼ਨ ਪ੍ਰੋਗਰਾਮ ‘ਚੋਂ ਗੁਜ਼ਰਨਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਦੀ ਸ਼ੁਰੂਆਤ ਪੰਜਾਬ ਦੇ ਹਰ ਵਿਅਕਤੀ ਦੀ ਮਾਨਸਿਕ ਤੰਦਰੁਸਤੀ ਬਣਾਉਣਾ ਹੈ| ਸਰੀਰਕ ਗਤੀਵਿਧੀਆਂ ਲਈ ਲੋਕਾਂ ਦੀ ਸਿਹਤ ਤੋਂ ਲੈ ਕੇ ਰਾਜ ਦੀਆਂ ਮਾਨਸਿਕ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਿਲੱਖਣ ਫੈਲੋਸ਼ਿਪਾਂ ਤੱਕ, ਅਸੀਂ ਪੰਜਾਬ ਦੇ ਲੋਕਾਂ ਨੂੰ ਪਹੁੰਚਯੋਗ ਅਤੇ ਹਮਦਰਦੀ ਭਰਪੂਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ।’’
ਡਾ. ਬਲਬੀਰ ਸਿੰਘ ਨੇ ਕਿਹਾ ਕਿ 35 ਫੈਲੋ ਪੇਸ਼ੇਵਰਾਂ ‘ਚੋਂ 23 ਨੂੰ ਪੰਜਾਬ ਦੇ ਹਰੇਕ ਜ਼ਿਲ੍ਹੇ ‘ਚ 10 ਫੈਲੋਜ਼ ਨੂੰ ਪੰਜ ਕਲੱਸਟਰ ਰਿਸੋਰਸ ਸੈਂਟਰਾਂ ‘ਚ ਅਤੇ ਦੋ ਨੂੰ ਮੋਹਾਲੀ ‘ਚ ਡੀ.ਆਈ.ਟੀ.ਐਸ.ਯੂ. ਹੈੱਡਕੁਆਰਟਰ ‘ਚ ਤਾਇਨਾਤ ਕੀਤਾ ਜਾਵੇਗਾ। ਫੈਲੋਜ਼ ਨੂੰ 60,000 ਦਾ ਮਹੀਨਾਵਾਰ ਮਿਹਨਤਾਨਾ ਮਿਲੇਗਾ |
Read More: ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 24 ਦਰਜਾ-4 ਕਰਮਚਾਰੀਆਂ ਨੂੰ ਪੱਦ-ਉਨਤ ਕਰਕੇ ਕਲਰਕ ਬਣਾਇਆ




