Exercise

Health: ਜੇਕਰ ਤੁਸੀਂ ਨਹੀਂ ਜਾ ਸਕਦੇ ਜਿੰਮ, ਇਹ ਹਲਕੀ ਕਸਰਤ ਕਰਕੇ ਰਹੋ ਫਿੱਟ

ਅੱਜ ਦੇ ਸਮੇਂ ‘ਚ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਨਿਯਮਤ ਕਸਰਤ (Exercise)  ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜਿੰਮ ਨਹੀਂ ਜਾ ਸਕਦੇ ਹੋ, ਤਾਂ ਤੁਸੀਂ ਹਲਕੀ ਕਸਰਤ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਕੇ ਸਿਹਤਮੰਦ ਰਹਿ ਸਕਦੇ ਹੋ | ਇਹ ਤੁਹਾਡੇ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਲਾਹੇਵੰਦ ਸਿੱਧ ਹੋਵੇਗੀ |

ਇੱਥੋਂ ਤੱਕ ਕਿ ਹਲਕੀ ਕਸਰਤ ਦੀ ਆਦਤ ਪਾਉਣਾ ਜਿਵੇਂ ਕਿ ਦੌੜਨਾ ਜਾਂ ਸੈਰ ਕਰਨਾ ਤੁਹਾਨੂੰ ਸਰੀਰਕ ਤੌਰ ‘ਤੇ ਕਿਰਿਆਸ਼ੀਲ ਅਤੇ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ‘ਚ ਮੱਦਦ ਕਰ ਸਕਦਾ ਹੈ। ਹੁਣ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਦੌੜਨ ਅਤੇ ਤੁਰਨ ‘ਚ ਸਭ ਤੋਂ ਵੱਧ ਲਾਭਦਾਇਕ ਕਿਹੜਾ ਹੈ ?

ਸਿਹਤ ਮਾਹਰਾਂ ਮੁਤਾਬਕ ਸੈਰ ਕਰਨਾ ਅਤੇ ਦੌੜਨ ਦੀ ਕਸਰਤ (Exercise) ਦੋਵੇਂ ਹੀ ਫਾਇਦੇਮੰਦ ਹਨ। ਉਹ ਦਿਲ ਦੀ ਸਿਹਤ, ਭਾਰ ਕੰਟਰੋਲ, ਮਾਨਸਿਕ ਸਿਹਤ ਅਤੇ ਸਮੁੱਚੀ ਤੰਦਰੁਸਤੀ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰ ਸਕਦੇ ਹਨ।

ਦੌੜਨਾ ਇੱਕ ਮੁਕਾਬਲਤਨ ਜ਼ੋਰਦਾਰ ਕਸਰਤ ਹੈ ਜੋ ਤੁਹਾਨੂੰ ਘੱਟ ਸਮੇਂ ‘ਚ ਵਧੇਰੇ ਕੈਲੋਰੀ ਬਰਨ ਕਰਨ ‘ਚ ਮੱਦਦਗਾਰ ਹੈ। ਇਹ ਕਾਰਡੀਓਵੈਸਕੁਲਰ ਫਿਟਨੈਸ ਅਤੇ ਸਰੀਰਕ ਤਾਕਤ ਨੂੰ ਸੁਧਾਰਨ ‘ਚ ਲਾਭਦਾਇਕ ਹੋ ਸਕਦਾ ਹੈ।

ਪੈਦਲ ਚੱਲਣ ਨੂੰ ਕਸਰਤ ਦਾ ਹਲਕਾ ਪੱਧਰ ਮੰਨਿਆ ਜਾਂਦਾ ਹੈ। ਇਹ ਕਸਰਤ ਤੁਹਾਡੇ ਜੋੜਾਂ ‘ਤੇ ਜ਼ਿਆਦਾ ਦਬਾਅ ਨਹੀਂ ਪਾਉਂਦੀ ਹੈ, ਇਸ ਲਈ ਇਹ ਉਹਨਾਂ ਲੋਕਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ ਜੋ ਗੋਡਿਆਂ ਜਾਂ ਪਿੱਠ ਦੇ ਦਰਦ ਤੋਂ ਪੀੜਤ ਹਨ।

ਦੌੜਨਾ ਦਿਲ ਨੂੰ ਮਜ਼ਬੂਤ ​​ਕਰਨ ਅਤੇ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਸੁਧਾਰਨ ‘ਚ ਮੱਦਦ ਕਰਦਾ ਹੈ। ਇਸ ਕਸਰਤ ਦੀ ਮੱਦਦ ਨਾਲ ਸਰੀਰ ਦੀ ਤਾਕਤ ਅਤੇ ਸਹਿਣਸ਼ੀਲਤਾ ਨੂੰ ਵਧਾਉਣ ‘ਚ ਵੀ ਲਾਭ ਮਿਲ ਸਕਦਾ ਹੈ। ਇਸ ਦੇ ਨਾਲ ਹੀ ਗਠੀਆ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਸੈਰ ਕਰਨਾ ਬਿਹਤਰ ਵਿਕਲਪ ਮੰਨਿਆ ਜਾਂਦਾ ਹੈ।

Scroll to Top