ਫਾਜ਼ਿਲਕਾ 08 ਮਾਰਚ 2024 : ਬੀਬੀਆਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ (Fazilka) ਮੈਡਮ ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਬਲਾਕਾਂ ਵਿਚ ਬੀਬੀ ਦਿਹਾੜੇ ‘ਤੇ ਵਿਸ਼ੇਸ਼ ਬੀਬੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਜਿਸ ਵਿੱਚ ਬੀਬੀਆਂ ਨੂੰ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ (ਵਾਧੂ ਕਤਜਭਾਰ) ਡਾ. ਕਵਿਤਾ ਸਿੰਘ ਨੇ ਕੀਤਾ।
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਬੀਬੀਆਂ ਦੀ ਸਿਹਤ ਸੰਭਾਲ ਨੂੰ ਲੈ ਕੇ ਬਹੁਤ ਜਾਗਰੂਕ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਵਿਸ਼ੇਸ਼ ਤੌਰ ‘ਤੇ ਬੀਬੀਆਂ ਨੂੰ ਮਹੀਨਾਵਾਰ ਆਉਣ ਵਾਲੀ ਸਮੱਸਿਆਂ ਪੀਰੀਅਡ ਬਾਰੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਮਹਾਵਾਰੀ ਦੌਰਾਨ ਪੂਰੀ ਜਾਣਕਾਰੀ ਨਾ ਹੋਣ ਕਰਕੇ ਕਾਫੀ ਸਿਹਤ ਸਮੱਸਿਆਵਾਂ ਨਾਲ ਲੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਖਾਸਕਰ ਸਲੱਮ ਇਲਾਕਿਆਂ ਵਿਚ ਰਹਿਣ ਵਾਲੀਆਂ ਬੀਬੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਹ ਸਿਨੇਟਰੀ ਨੈਪਕਿਨ ਦੀ ਵਰਤੋਂ ਨਾ ਕਰਕੇ ਘਰ ਵਿੱਚ ਪਏ ਆਮ ਕੱਪੜਿਆਂ ਦੀ ਵਰਤੋਂ ਹਨ ਜਿਸ ਨਾਲ ਉਨ੍ਹਾਂ ਨੂੰ ਕਾਫੀ ਬਿਮਾਰੀਆਂ ਲੱਗ ਜਾਂਦੀਆਂ ਹਨ ਜੋ ਕਿ ਸਿਹਤ ਲਈ ਖਤਰਨਾਕ ਸਾਬਤ ਹੁੰਦੀਆਂ ਹਨ।
ਬੀਬੀਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਵੱਖ ਵੱਖ ਸਿਹਤ ਬਲਾਕਾਂ ਦੇ ਵੱਖ ਵੱਖ ਪਿੰਡਾਂ ਰਾਮਪੁਰਾ, ਨਵਾਂ ਹਸਤਾ, ਮੌਜਮ, ਚੂਹੜੀਵਾਲਾ ਚਿਸ਼ਤੀ, ਚੁਵਾੜਿਆ ਵਾਲਾ, ਅਰਨੀਵਾਲਾ, ਰਾਣਾ, ਸ਼ਾਜਰਾਣਾ, ਟਾਹਲੀਵਾਲਾ ਬੋਦਲਾ, ਸਲੇਮਸ਼ਾਹ, ਸਬੁਆਣਾ, ਕਟੈਹੜਾ, ਚੂਹੜੀਵਾਲਾ ਧੰਨਾ, ਆਜ਼ਮ ਵਾਲਾ, ਬਾਰੇ ਕਾ, ਆਲਮਗੜ, ਪੱਟੀ ਬਿੱਲਾਂ, ਦੀਵਾਨ ਖੇੜਾ, ਜੰਡਵਾਲਾ ਹਨੂਵੰਤਾ, ਕਬੂਲਸ਼ਾਹ ਖੁੱਬਣ, ਬਸਤੀ ਮੋਹਕਮ ਦਾਸ, ਸੁੱਕੜ ਚੱਕ, ਬਾਹਮਣੀ ਵਾਲਾ, ਲਾਧੂਕਾ, ਬਸਤੀ ਚੰਡੀਗੜ੍ਹ, ਲਧੂਵਾਲਾ ਉਤਾੜ, ਫੱਤੂ ਵਾਲਾ, ਲਧੂ ਵਾਲਾ ਹਿਠਾੜ, ਹਜਾਰਾਂ ਰਾਮ ਸਿੰਘ ਵਾਲਾ, ਚੱਕ ਜਾਨੀਸਰ, ਅਮਰ ਪੁਰਾ, ਪੱਕਾ ਸੀਡ ਫਾਰਮ, ਕੱਚਾ ਸੀਡ ਫਾਰਮ, ਕਾਲਾ ਟਿੱਬਾ, ਮੋਦੀ ਖੇੜਾ, ਢਾਣੀ ਮੰਢਾਲਾ, ਰੁਕਨ ਪੁਰਾ, ਪੱਟੀ ਸਦੀਕ, ਕੁਲਾਰ ਤੇ ਕੁੰਡਲ ਵਿੱਚ ਬੀਬੀਆਂ ਨੂੰ ਪਹਿਲੇ ਫੇਜ਼ ਵਿੱਚ ਸੈਨੇਟਰੀ ਨੈਪਕੀਨ ਵੰਡੇ ਜਾਣਗੇ।
ਇਸ ਤੋਂ ਇਲਾਵਾ ਅਗਲੇ ਸਮੇਂ ਵਿਚ ਹੋਰਨਾਂ ਪਿੰਡਾਂ ਵਿੱਚ ਵੀ ਬੀਬੀਆਂ ਨੂੰ ਸੈਨੇਟਰੀ ਨੈਪਕੀਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੀਬੀਆਂ ਨੂੰ ਕੋਈ ਵੀ ਸਰੀਰਿਕ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਕਿਸੇ ਵੀ ਸਰਕਾਰੀ ਸਿਹਤ ਸੰਸਥਾਂ ਵਿਚ ਜਾ ਕੇ ਆਪਣਾ ਚੈੱਕ ਅੱਪ ਕਰਵਾਉਣ।