ਚੰਡੀਗੜ੍ਹ, 13 ਫਰਵਰੀ 2025: ਭਾਰਤ ਦੇ ਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਗਏ ਹਨ। ਬੁਮਰਾਹ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਤੋਂ ਪੀੜਤ ਹਨ। ਬੁਮਰਾਹ ਆਸਟ੍ਰੇਲੀਆ ਦੌਰੇ ‘ਤੇ ਪੰਜਵੇਂ ਅਤੇ ਆਖਰੀ ਟੈਸਟ ਦੌਰਾਨ ਜ਼ਖਮੀ ਹੋ ਗਏ ਸਨ।
ਦੂਜੇ ਪਾਸੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬੁਮਰਾਹ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਫਿੱਟ ਹੋ ਸਕਦੇ ਹਨ। ਪਰ ਬੀਸੀਸੀਆਈ ਨੇ ਹਾਲ ਹੀ ‘ਚ ਅਪਡੇਟ ਕੀਤੀ ਭਾਰਤੀ ਟੀਮ ‘ਚੋਂ ਜਸਪ੍ਰੀਤ ਬੁਮਰਾਹ ਦਾ ਨਾਮ ਹਟਾ ਦਿੱਤਾ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਉਨ੍ਹਾਂ ਦੀ ਜਗ੍ਹਾ ‘ਤੇ ਆਏ ਹਨ। ਹੁਣ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਬੁਮਰਾਹ ਨੂੰ ਚੈਂਪੀਅਨਜ਼ ਟਰਾਫੀ ਤੋਂ ਬਾਹਰ ਕਰਨ ‘ਤੇ ਆਪਣੀ ਚੁੱਪੀ ਤੋੜੀ ਹੈ |
ਮੁੱਖ ਕੋਚ ਗੌਤਮ ਗੰਭੀਰ (Gautam Gambhir) ਨੇ ਕਿਹਾ ਕਿ “ਜ਼ਾਹਿਰ ਹੈ ਕਿ ਉਹ ਬੁਮਰਾਹ ਹਨ” ਪਰ ਮੈਂ ਤੁਹਾਨੂੰ ਸਾਰੀ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਇਹ ਮੈਡੀਕਲ ਟੀਮ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਬਾਹਰ ਰਹੇਗਾ। ਐਨਸੀਏ ‘ਚ ਮੈਡੀਕਲ ਟੀਮ ਫੈਸਲਾ ਲੈਂਦੀ ਹੈ। ਕੋਚ ਨੇ ਕਿਹਾ, ਸਪੱਸ਼ਟ ਤੌਰ ‘ਤੇ ਅਸੀਂ ਬੁਮਰਾਹ ਨੂੰ ਟੀਮ ‘ਚ ਚਾਹੁੰਦੇ ਸੀ। ਅਸੀਂ ਜਾਣਦੇ ਹਾਂ ਕਿ ਉਹ ਕੀ ਕਰ ਸਕਦਾ ਹੈ। ਬੁਮਰਾਹ ਇੱਕ ਵਿਸ਼ਵ ਪੱਧਰੀ ਖਿਡਾਰੀ ਹੈ।
ਉਨ੍ਹਾਂ (Gautam Gambhir) ਕਿਹਾ ਕਿ ਹਾਲਾਂਕਿ, ਕੁਝ ਚੀਜ਼ਾਂ ਤੁਹਾਡੇ ਹੱਥ ‘ਚ ਨਹੀਂ ਹੁੰਦੀਆਂ। ਇਹ ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਵਰਗੇ ਨੌਜਵਾਨ ਖਿਡਾਰੀਆਂ ਲਈ ਇੱਕ ਮੌਕਾ ਹੈ। ਕਈ ਵਾਰ ਇਹ ਉਹ ਮੌਕੇ ਹੁੰਦੇ ਹਨ ਜਿਨ੍ਹਾਂ ਦੀ ਤੁਸੀਂ ਭਾਲ ਕਰ ਰਹੇ ਹੁੰਦੇ ਹੋ। ਹਰਸ਼ਿਤ ਨੇ ਪੂਰੀ ਲੜੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਸ਼ਿਤ ਨੇ ਕੁਝ ਮਹੱਤਵਪੂਰਨ ਵਿਕਟਾਂ ਲਈਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਅਰਸ਼ਦੀਪ ਕੀ ਕਰ ਸਕਦਾ ਹੈ। ਹਾਂ, ਬੁਮਰਾਹ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ। ਪਰ ਸ਼ਮੀ ਵਰਗੇ ਤਜਰਬੇਕਾਰ ਖਿਡਾਰੀ ਦਾ ਵਾਪਸ ਆਉਣਾ ਹਮੇਸ਼ਾ ਚੰਗਾ ਹੁੰਦਾ ਹੈ।
ਚੈਂਪੀਅਨਜ਼ ਟਰਾਫੀ 2025 ਲਈ ਭਾਰਤ ਦੀ ਅਪਡੇਟ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਰਿਸ਼ਭ ਪੰਤ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਰਵਿੰਦਰ ਜਡੇਜਾ।
Read More: Champions Trophy: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਅਭਿਆਸ ਮੈਚ ਨਹੀਂ ਖੇਡੇਗੀ ਭਾਰਤੀ ਟੀਮ




