ਚੰਡੀਗੜ੍ਹ, 9 ਨਵੰਬਰ 2023: ਹਰਿਆਣਾ (Haryana) ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸਾਰੇ ਵਿਭਾਗ ਪ੍ਰਮੁੱਖਾਂ ਅਤੇ ਬੋਰਡਾਂ/ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਸਬੰਧਿਤ ਵਿਭਾਗਾਂ ਵਿਚ ਏਚਸੀਏਸ (ਕਾਰਜਕਾਰੀ ਬ੍ਰਾਂਚ) ਅਧਿਕਾਰੀਆਂ ਦੀ ਜਰੂਰਤ ਦਾ ਮੁਲਾਂਕਨ ਕਰਨ ਅਤੇ ਅਗਲੇ 10 ਦਿਨਾਂ ਦੇ ਅੰਦਰ ਸਕੱਤਰੇਤ ਦੀ ਸੇਵਾ ਸ਼ਾਖਾ ਨੂੰ ਇਕ ਵਿਸਥਾਰ ਰਿਪੋਰਟ ਪੇਸ਼ ਕਰਨ। ਕਿਸੇ ਪੋਸਟ ਨੂੰ ਜੋੜਨ ਜਾਂ ਹਟਾਉਣ ਦਾ ਪ੍ਰਸਤਾਵ ਪੂਰੀ ਤਰ੍ਹਾ ਨਾਲ ਸਪਸ਼ਟੀਕਰਣ ਅਤੇ ਜਾਇਜ ਦੇ ਨਾਲ ਹੋਣਾ ਚਾਹੀਦਾ ਹੈ।
ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਅੱਜ ਇੱਥੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਹਰਿਆਣਾ (Haryana) ਸਿਵਲ ਸੇਵਾ (ਕਾਰਜਕਾਰੀ ਬ੍ਰਾਂਚ) ਨਿਗਮ, 2008 ਦੇ ਨਿਯਮ 9 (2) ਅਨੁਸਾਰ ਏਚਸੀਏਸ (ਕਾਰਜਕਾਰੀ ਸ਼ਾਖਾ) ਕੈਡਰ ਦੇ ਅਹੁਦਿਆਂ ਦੀ ਸਮੀਖਿਆ ਕੀਤੀ ਜਾਣੀ ਹੈ। ਪਿਛਲੇ ਕੈਡਰ ਸਮੀਖਿਆ ਅਕਤੂਬਰ, 2020 ਵਿਚ ਪ੍ਰਬੰਧਿਤ ਕੀਤੀ ਗਈ ਸੀ। ਤਿੰਨ ਸਾਲਾਂ ਕੈਡਰ ਸਮੀਖਿਆ ਸਰਕਾਰ ਨੂੰ ਕੈਡਰ ਤੋਂ ਗੈਰ-ਜਰੂਰੀ ਅਹੁਦਿਆਂ ਨੂੰ ਖਤਮ ਕਰਨ ਅਤੇ ਉਨ੍ਹਾਂ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਵੱਧ ਅਹੁਦਾ ਬਨਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ, ਜਿਨ੍ਹਾਂ ਦੀ ਉਨ੍ਹਾਂ ਨੂੰ ਜਰੂਰਤ ਹੁੰਦੀ ਹੈ।