ਹਰਿਆਣਾ, 13 ਮਈ 2025: HBSE 12th Result 2025: ਹਰਿਆਣਾ ਸਕੂਲ ਸਿੱਖਿਆ ਬੋਰਡ (BSEH) ਨੇ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਐਲਾਨੇ ਇਸ ਮੁਤਾਬਕ 85.66 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਅਤੇ ਉਹ ਹੂ ਨਵੀਂ ਕਲਾਸ ‘ਚ ਦਾਖਲਾ ਲੈ ਸਕਦੇ ਹਨ। ਕੈਥਲ ਦੇ ਅਰਪਨਦੀਪ ਸਿੰਘ ਨੇ 500 ‘ਚੋਂ 497 ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਟਾਪ ਕੀਤਾ ਹੈ। ਉਨ੍ਹਾਂ ਨੇ 3 ਵਿਸ਼ਿਆਂ ‘ਚ 100 ‘ਚੋਂ 100 ਅੰਕ ਪ੍ਰਾਪਤ ਕੀਤੇ ਹਨ। ਦੂਜੇ ਸਥਾਨ ‘ਤੇ ਸੋਨੀਪਤ ਤੋਂ ਕਰੀਨਾ ਅਤੇ ਜੀਂਦ ਤੋਂ ਯਸ਼ਿਕਾ ਹਨ। ਦੋਵਾਂ ਨੇ 500 ਵਿੱਚੋਂ 495 ਅੰਕ ਪ੍ਰਾਪਤ ਕੀਤੇ ਹਨ।
ਜਿਕਰਯੋਗ ਹੈ ਕਿ ਇਹ ਤਿੰਨੋਂ ਵਿਦਿਆਰਥੀ ਕਾਮਰਸ ਸਟ੍ਰੀਮ ਦੇ ਹਨ। ਜੀਂਦ ਦੀ ਸਰੋਜ 494 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਸਰੋਜ ਆਰਟਸ ਸਟ੍ਰੀਮ ਤੋਂ ਹੈ। ਭਿਵਾਨੀ ਦਾ ਨਮਨ ਵਰਮਾ, ਜੋ 493 ਅੰਕਾਂ ਨਾਲ ਚੌਥੇ ਸਥਾਨ ‘ਤੇ ਰਿਹਾ, ਸਾਇੰਸ ਸਟ੍ਰੀਮ ਤੋਂ ਹੈ। ਜ਼ਿਲ੍ਹਾਵਾਰ ਨਤੀਜਿਆਂ ‘ਚ ਜੀਂਦ ਸਭ ਤੋਂ ਉੱਪਰ ਰਿਹਾ, ਜਦੋਂ ਕਿ ਨੂਹ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲਾ ਰਿਹਾ।
Read More: PSEB Result: ਇਸ ਹਫ਼ਤੇ ਜਾਰੀ ਹੋ ਸਕਦੈ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ