HBSE 10th Result

HBSE 10th Result: ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ ਜਾਰੀ

ਹਰਿਆਣਾ, 17 ਮਈ 2025: ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਨੇ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਹੁਣ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਹਰਿਆਣਾ ਬੋਰਡ ਦੀ ਅਧਿਕਾਰਤ ਵੈੱਬਸਾਈਟ (bseh.org.in) ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਸਾਲ ਹਰਿਆਣਾ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ 19 ਮਾਰਚ 2025 ਤੱਕ ਕਰਵਾਈਆਂ ਗਈਆਂ ਸਨ।

ਇਸ ਵਾਰ ਹਰਿਆਣਾ ਬੋਰਡ 10ਵੀਂ ਦੇ ਨਤੀਜੇ 2025 ‘ਚ ਰੈਗੂਲਰ ਉਮੀਦਵਾਰਾਂ ਦੀ ਪਾਸ ਪ੍ਰਤੀਸ਼ਤਤਾ 92.49% ਰਹੀ, ਜਦੋਂ ਕਿ ਸਵੈ-ਅਧਿਐਨ ਕਰਨ ਵਾਲੇ ਉਮੀਦਵਾਰਾਂ ਦਾ ਨਤੀਜਾ 73.08% ਰਿਹਾ। ਇਸ ਦੇ ਨਾਲ ਹੀ ਓਪਨ ਸਕੂਲ ਦੀ ਕਰੈਸ਼ ਸ਼੍ਰੇਣੀ ਦਾ ਨਤੀਜਾ 15.79% ਰਿਹਾ ਅਤੇ ਰੀ-ਅਪੀਅਰ (ਦੁਬਾਰਾ ਪ੍ਰੀਖਿਆ ਦੇਣ ਵਾਲੇ) ਦਾ ਨਤੀਜਾ 70.23% ਰਿਹਾ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲ ਹਰਿਆਣਾ ਬੋਰਡ ਦੀ 10ਵੀਂ ਜਮਾਤ ਦੀ ਕੁੱਲ ਪਾਸ ਪ੍ਰਤੀਸ਼ਤਤਾ 95.22 ਪ੍ਰਤੀਸ਼ਤ ਸੀ। ਇਸ ‘ਚ ਕੁੜੀਆਂ ਦਾ ਪ੍ਰਦਰਸ਼ਨ ਬਿਹਤਰ ਸੀ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 96.32 ਪ੍ਰਤੀਸ਼ਤ ਦਰਜ ਕੀਤੀ ਗਈ। ਜਦੋਂ ਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 94.22 ਪ੍ਰਤੀਸ਼ਤ ਰਹੀ।

ਹਰਿਆਣਾ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਲਈ, ਵਿਦਿਆਰਥੀਆਂ ਲਈ ਹਰੇਕ ਵਿਸ਼ੇ ‘ਚ ਘੱਟੋ-ਘੱਟ 33% ਅੰਕ ਪ੍ਰਾਪਤ ਕਰਨਾ ਲਾਜ਼ਮੀ ਹੈ। ਸਿਰਫ਼ ਕੁੱਲ ਅੰਕ ਹੀ ਨਹੀਂ, ਸਗੋਂ ਹਰੇਕ ਵਿਸ਼ੇ ‘ਚ ਵੱਖਰੇ ਤੌਰ ‘ਤੇ ਘੱਟੋ-ਘੱਟ ਅੰਕ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ।

Read More: HBSE: ਹਰਿਆਣਾ ਸਿੱਖਿਆ ਬੋਰਡ ਵੱਲੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ

Scroll to Top