ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਅਯੁੱਧਿਆ ‘ਚ ਹਵਨ, ਲਖਨਊ ‘ਚ ਨਮਾਜ਼ ਕੀਤੀ ਅਦਾ

Chandrayaan-3

ਚੰਡੀਗੜ੍ਹ, 22 ਅਗਸਤ, 2023: ਪੂਰਾ ਦੇਸ਼ ਚੰਦਰਯਾਨ-3 (Chandrayaan-3) ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਲਈ ਪ੍ਰਾਰਥਨਾ ਕਰ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਭਾਰਤ ਇਹ ਉਪਲਬਧੀ ਹਾਸਲ ਕਰੇ। ਇਸ ਸਬੰਧੀ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ। ਅਯੁੱਧਿਆ ‘ਚ ਦਿਵਾਕਰਾਚਾਰੀਆ ਮਹਾਰਾਜ ਨੇ ਚੰਦਰਯਾਨ 3 ਦੇ ਸਫਲ ਲੈਂਡਿੰਗ ਲਈ ਹਵਨ-ਪੂਜਨ ਕੀਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸਰੋ ਦੇ ਮੁਖੀ ਨੂੰ ਵਧਾਈ ਦਿੱਤੀ।

ਇਸੇ ਤਰ੍ਹਾਂ ਲਖਨਊ ਦੇ ਐਸ਼ਬਾਗ ਈਦਗਾਹ ਸਥਿਤ ਜਾਮਾ ਮਸੀਤ ‘ਚ ਜੂਹਰ ਦੀ ਨਮਾਜ਼ ਤੋਂ ਬਾਅਦ ਇਸਲਾਮਿਕ ਸੈਂਟਰ ਆਫ ਇੰਡੀਆ ਦੇ ਪ੍ਰਧਾਨ ਅਤੇ ਈਦਗਾਹ ਦੇ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਨਮਾਜ਼ ਪੜ੍ਹ ਕੇ ਦੁਆ ਕੀਤੀ। ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਕਰਯੋਗ ਹੈ ਕਿ ਚੰਦਰਯਾਨ-3 (Chandrayaan-3) ਦੇ ਲੈਂਡਰ ਨੂੰ ਕੱਲ ਯਾਨੀ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਕੋਈ ਸਥਿਤੀ ਸਹੀ ਨਹੀਂ ਹੈ ਤਾਂ 27 ਅਗਸਤ ਨੂੰ ਲੈਂਡਿੰਗ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।