Hathras incident

Hathras incident: ਹਾਥਰਸ ਘਟਨਾ ਮਾਮਲੇ ‘ਚ ਵੱਡਾ ਐਕਸ਼ਨ, SDM ਤੇ ਤਹਿਸੀਲਦਾਰ ਸਮੇਤ 6 ਅਧਿਕਾਰੀ ਮੁਅੱਤਲ

ਚੰਡੀਗੜ 09 ਜੁਲਾਈ 2024: ਹਾਥਰਸ ਘਟਨਾ (Hathras incident) ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ | ਇਸ ਮਾਮਲੇ ‘ਚ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਐਸਡੀਐਮ, ਸੀਓ ਤੇ ਤਹਿਸੀਲਦਾਰ ਸਮੇਤ ਛੇ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਸਮਾਗਮ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ |

ਹਾਥਰਸ ਘਟਨਾ (Hathras incident) ਦੀ ਜਾਂਚ ਲਈ ਡਿਵੀਜ਼ਨਲ ਕਮਿਸ਼ਨਰ ਅਲੀਗੜ੍ਹ ਦੀ ਐਸਆਈਟੀ ਦੀ ਨਜਾਂਚ ਜਾਰੀ ਹੈ | ਐਸਆਈਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਅਤੇ 125 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ | ਇਸ ‘ਚ ਪੁਲਿਸ ਅਧਿਕਾਰੀਆਂ ਸਮੇਤ ਆਮ ਲੋਕਾਂ ਦੇ ਬਿਆਨ ਦੀ ਦਰਜ ਕੀਤੇ ਹਨ | ਐਸਆਈਟੀ ਟੀਮ ਨੇ ਵੀਡੀਓਗ੍ਰਾਫੀ, ਫੋਟੋਆਂ ਤੇ ਵੀਡੀਓ ਕਲਿੱਪਾਂ ਦਾ ਵੀ ਨੋਟਿਸ ਲਿਆ ਹੈ |

ਮੁੱਢਲੀ ਜਾਂਚ ‘ਚ ਚਸ਼ਮਦੀਦ ਗਵਾਹਾਂ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ | ਐਸਆਈਟੀ ਦਾ ਕਹਿਣਾ ਹੈ ਕਿ ਇਸ ਘਟਨਾ ‘ਚ ਸਾਜ਼ਿਸ਼ ਤੋਂ ਇਨਕਾਰ ਨਹੀਂ ਕਰ ਸਕਦੇ | ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ |

 

Scroll to Top