ਚੰਡੀਗੜ੍ਹ, 06 ਜੁਲਾਈ 2024: ਹਾਥਰਸ ਹਾਦਸੇ ਮਾਮਲੇ (Hathras accident case) ‘ਚ ਬੀਤੇ ਦਿਨ ਦਿੱਲੀ ਤੋਂ ਗ੍ਰਿਫਤਾਰ ਕੀਤੇ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਨੂੰ ਅੱਜ ਜ਼ਿਲਾ ਹਸਪਤਾਲ ‘ਚ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ‘ਚ ਪੇਸ਼ ਕੀਤਾ | ਅਦਾਲਤ ਨੇ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਅਤੇ ਇਕ ਹੋਰ ਗ੍ਰਿਫ਼ਤਾਰ ਮੁਲਜ਼ਮ ਸੰਜੂ ਯਾਦਵ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਹਾਥਰਸ ਹਾਦਸੇ ‘ਚ ਤੀਜੇ ਗ੍ਰਿਫ਼ਤਾਰ ਮੁਲਜ਼ਮ ਰਾਮ ਪ੍ਰਕਾਸ਼ ਸ਼ਾਕਿਆ ਨੂੰ ਅਦਾਲਤ ‘ਚ ਪੇਸ਼ ਨਹੀਂ ਕੀਤਾ ਜਾ ਸਕਿਆ, ਉਨ੍ਹਾਂ ਨੂੰ ਭਲਕੇ 7 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।
ਫਰਵਰੀ 23, 2025 1:28 ਪੂਃ ਦੁਃ