Site icon TheUnmute.com

ਕੀ ਭਾਰਤ ਨੇ ਗੁਆ ਦਿੱਤਾ ਏਸ਼ੀਆ ਦਾ ਸਭ ਤੋਂ ਵਧੀਆ ਦੋਸਤ ਬੰਗਲਾਦੇਸ਼ ?

Bangladesh

ਬੰਗਲਾਦੇਸ਼ (Bangladesh) ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫਾ ਦੇਣਾ ਅਤੇ ਬਾਅਦ ‘ਚ ਦੇਸ਼ ਛੱਡਣਾ ਭਾਰਤ ਲਈ ਵੱਡੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ | ਅਜਿਹੀਆਂ ਚਰਚਾ ਹਨ ਕਿ ਭਾਰਤ ਨੇ ਏਸ਼ੀਆ ‘ਚ ਆਪਣਾ ਸਭ ਤੋਂ ਵਧੀਆ ਦੋਸਤ ਦੇਸ਼ ਗੁਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ 2009 ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸਨ। ਪਰ ਲਗਾਤਾਰ ਵੱਡੇ ਪੱਧਰ ‘ਤੇ ਰਾਸ਼ਟਰੀ ਵਿਰੋਧ ਹੋਣ ਮਗਰੋਂ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ |

ਬੀਤੇ ਦਿਨਾਂ ਤੋਂ ਬੰਗਲਾਦੇਸ਼ ‘ਚ ਰਾਸ਼ਟਰੀ ਰਾਖਵਾਂਕਰਨ ਨੀਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ | ਇਸ ਨੀਤੀ ਦੇ ਤਹਿਤ, 1971 ਦੇ ਯੁੱਧ ਦੇ ਸਾਬਕਾ ਸੈਨਿਕਾਂ ਦੇ ਵੰਸ਼ਜਾਂ ਲਈ ਰਾਖਵਾਂਕਰਨ ਦਿੱਤਾ ਗਿਆ ਸੀ। ਉਸ ਨੀਤੀ ਤਹਿਤ ਬੰਗਲਾਦੇਸ਼ (Bangladesh) ਦੀ ਆਜ਼ਾਦੀ ਦੀ ਸਥਾਪਨਾ ਕੀਤੀ ਸੀ।ਹਾਲਾਂਕਿ, ਵਿਦਿਆਰਥੀਆਂ ਨੇ ਉਸ ਵੇਲੇ ਵੀ ਇਸ ਦਾ ਵਿਰੋਧ ਕੀਤਾ ਸੀ | ਜਿਸ ਤੋਂ ਬਾਅਦ ਸ਼ੇਖ ਹਸੀਨਾ ਦੀ ਸਰਕਾਰ ਦੁਆਰਾ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਿਆ ਗਿਆ ਸੀ। ਉਸ ਦੀ ਅਵਾਮੀ ਲੀਗ ਪਾਰਟੀ ਅਤੇ ਸੁਰੱਖਿਆ ਬਲਾਂ ਦੇ ਵਿੰਗਾਂ ਨੇ ਸਖ਼ਤੀ ਨਾਲ ਕਾਰਵਾਈ ਕੀਤੀ।

ਸ਼ੇਖ ਹਸੀਨਾ (Sheikh Hasina) ਨੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ। ਇਸ ਨੇ ਹਸੀਨਾ ਸਰਕਾਰ ਦੇ ਖ਼ਿਲਾਫ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ । ਪਿਛਲੇ ਕੁਝ ਸਾਲਾਂ ਤੋਂ ਸ਼ੇਖ ਹਸੀਨਾ ਦੀ ਲੋਕਪ੍ਰਿਯਤਾ ਘਟੀ ਹੈ | ਬੇਰੋਜ਼ਗਾਰੀ ਅਤੇ ਦੇਸ਼ ਦੇ ਆਰਥਿਕ ਹਾਲਤ ਹੋਰ ਵੀ ਵਿਗੜ ਰਹੇ ਸੀ | ਇਸ ਤਰ੍ਹਾਂ ਸ਼ੇਖ ਹਸੀਨਾ ਨੂੰ ਤਾਨਾਸ਼ਾਹ ਵਜੋਂ ਦੇਖਿਆ ਜਾਣ ਲੱਗਾ |

ਲੋਕ ਦਾ ਸ਼ੇਖ ਹਸੀਨਾ (Sheikh Hasina) ਖਿਲਾਫ਼ ਗੁੱਸਾ ਵਧਦਾ ਗਿਆ ਅਤੇ ਜਿਵੇਂ-ਜਿਵੇਂ ਵਿਰੋਧ ਵਧਦਾ ਗਿਆ | ਸਰਕਾਰ ਨੇ ਸਖ਼ਤ ਕਰਵਾਈ ਕਰਨੀ ਸ਼ੁਰੂ ਕਰ ਦਿੱਤੀ । ਜਾਣਕਾਰੀ ਮੁਤਾਬਕ ਐਤਵਾਰ ਨੂੰ ਹੋਈ ਹਿੰਸਾ ‘ਚ ‘ਚ 90 ਤੋਂ ਵੱਧ ਜਣੇ ਮਾਰੇ ਗਏ । ਅਜਿਹਾ ਮਾਹੌਲ ਬਣਿਆ ਕਿ ਲੱਗ ਲੱਗਾ ਕਿ ਬੰਗਲਾਦੇਸ਼ ਦੀ ਸਰਕਾਰ ਜਨਤਾ ਦੇ ਗੁੱਸੇ ਦੇ ਸਾਹਮਣੇ ਹੁਣ ਬਚ ਨਹੀਂ ਸਕਦੀ। ਹਸੀਨਾ ਨੇ ਅਸਤੀਫਾ ਦੇ ਦਿੱਤਾ ਅਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬੰਗਲਾਦੇਸ਼ ਦੀ ਫੌਜ ਅੰਤਰਿਮ ਸਰਕਾਰ ਬਣਾਏਗੀ |

ਇਸ ਦੌਰਾਨ ਫੌਜ ਮੁਖੀ ਨੇ ਸ਼ਾਂਤੀ ਅਤੇ ਸਥਿਰਤਾ ਦਾ ਸੱਦਾ ਦਿੱਤਾ। ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈ। ਬੰਗਲਾਦੇਸ਼ ਭਾਰਤ ਦਾ ਸਭ ਤੋਂ ਨਜ਼ਦੀਕੀ ਭੂ-ਰਾਜਨੀਤਿਕ ਭਾਈਵਾਲ ਰਿਹਾ ਹੈ। ਆਰਥਿਕਤਾ ਤੋਂ ਲੈ ਕੇ ਅ.ਤਿ.ਵਾਦ ਦੇ ਟਾਕਰੇ ਤੱਕ, ਸ਼ੇਖ ਹਸੀਨਾ ਭਾਰਤ ਦੇ ਨਾਲ ਕੰਮ ਕਰਦੀ ਰਹੀ ਹੈ |

ਭਾਰਤ ਵੀ ਬੰਗਲਾਦੇਸ਼ ‘ਤੇ ਭਰੋਸਾ ਕਰਦਾ ਹੈ। ਹਸੀਨਾ ਦੀ ਅਵਾਮੀ ਲੀਗ ਨੂੰ ਸਿਧੇ ਤੌਰ ‘ਤੇ ਭਾਰਤ ਪੱਖੀ ਮੰਨਿਆ ਜਾਂਦਾ ਹੈ। ਭਾਰਤ ਨੇ ਬੰਗਲਾਦੇਸ਼ ‘ਚ ਵੱਡਾ ਨਿਵੇਸ਼ ਕੀਤਾ ਹੈ। ਦੋਵੇਂ ਦੇਸ਼ ਆਪਣੀਆਂ ਅਰਥਵਿਵਸਥਾਵਾਂ ਨੂੰ ਜੋੜਨ ਲਈ ਅਭਿਲਾਸ਼ੀ ਕਨੈਕਟੀਵਿਟੀ (ਰੇਲ, ਸੜਕ, ਊਰਜਾ) ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਸਨ। ਖੇਤਰ ਅਤੇ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦਪੂਰਨ ਸਮੱਸਿਆਵਾਂ ਵੀ ਭਾਰਤ ਅਤੇ ਬੰਗਲਾਦੇਸ਼ ਦੁਆਰਾ ਹੱਲ ਕੀਤੀਆਂ ਗਈਆਂ ਸਨ|

2024 ‘ਚ ਹਸੀਨਾ ਦੀਆਂ ਸਿਆਸੀ ਮੁਸੀਬਤਾਂ ਦੌਰਾਨ, ਭਾਰਤ ਨੂੰ ਹਸੀਨਾ ਪੱਖੀ ਵਜੋਂ ਦੇਖਿਆ ਗਿਆ ਹੈ। ਦੱਸਿਆ ਜਾਣਦਾ ਹੈ ਕਿ ਅਮਰੀਕਾ ਨੂੰ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਹਸੀਨਾ ਦੀ ਸਰਕਾਰ ‘ਤੇ ਦਬਾਅ ਘਟਾਉਣ ਲਈ ਦਬਾਅ ਪਾਇਆ। ਭਾਰਤ ਨੇ ਹਸੀਨਾ ਦੇ ਵਧਦੇ ਕਥਿਤ ਤਾਨਾਸ਼ਾਹੀ ਦੇ ਬਾਵਜੂਦ ਉਸ ‘ਤੇ ਬਹੁਤ ਘੱਟ ਦਬਾਅ ਪਾਇਆ ਹੈ। ਅਜਿਹੀਆਂ ਚਰਚਾਵਾਂ ਹਨ ਕਿ ਆਪਣੇ ਸਭ ਤੋਂ ਨਜ਼ਦੀਕੀ ਸਾਥੀ ਨੂੰ ਗੁਆਉਣ ਤੋਂ ਇਲਾਵਾ, ਭਾਰਤ ਨੂੰ ਇਸ ਗੱਲ ਦੀ ਚਿੰਤਾ ਵੀ ਹੋਵੇਗੀ ਕਿ ਅੱਗੇ ਕੀ ਹੋਵੇਗਾ |

ਬੰਗਲਾਦੇਸ਼ (Bangladesh) ਦੀ ਦੂਜੀ ਸਭ ਤੋਂ ਤਾਕਤਵਰ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ। ਬੀਐਨਪੀ ਨਾਲ ਭਾਰਤ ਦੇ ਪਿਛਲੇ ਸਮੇਂ ਵਿੱਚ ਤਣਾਅਪੂਰਨ ਸਬੰਧ ਰਹੇ ਹਨ। BNP  ਨੂੰ ਭਾਰਤ ਦੀ ਸੁਰੱਖਿਆ ਲਈ ਅਣਉਪਯੋਗੀ ਮੰਨਿਆ ਜਾਂਦਾ ਸੀ ਕਿਉਂਕਿ ਇਸ ਨੇ ਉਲਫ਼ਾ ਵਰਗੇ ਅਤਿ.ਵਾ.ਦੀ ਸਮੂਹਾਂ ‘ਤੇ ਨਜ਼ਰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੀਆਂ ਚਰਚਾ ਹਨ ਕਿ ਬੀਐਨਪੀ ਨੇ ਪਾਕਿਸਤਾਨ ਅਤੇ ਚੀਨ ਨਾਲ ਨੇੜਲੇ ਸਬੰਧਾਂ ‘ਤੇ ਵੀ ਭਰੋਸਾ ਕੀਤਾ ਹੈ । ਇਸ ਨੇ ਪਹਿਲਾਂ ਵੀ ਇਸਲਾਮਿਕ ਸਮੂਹਾਂ ਨਾਲ ਗਠਜੋੜ ਕੀਤਾ ਹੈ, ਜਿਸਦਾ ਭਾਰਤ ਵਿਰੋਧ ਕਰਦਾ ਹੈ।

Exit mobile version