ਹਰਿਆਣਾ

ਹਰਿਆਣਾ ਦਾ ਵੈਬ ਪੋਰਟਲ ਮੇਰੀ ਫਸਲ-ਮੇਰਾ ਬਿਊਰਾ ਰਬੀ 2023 ਲਈ 12 ਨਵੰਬਰ ਤੋਂ ਉਪਲਬਧ ਹੋਵੇਗਾ

ਚੰਡੀਗੜ੍ਹ, 11 ਨਵੰਬਰ 2023: ਹਰਿਆਣਾ ਦਾ ਵੈਬ ਪੋਰਟਲ ਮੇਰੀ ਫਸਲ-ਮੇਰਾ ਬਿਊਰਾ ਰਬੀ 2023 ਲਈ 12 ਨਵੰਬਰ ਤੋਂ ਉਪਲਬਧ ਹੋਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਅੱਜ ਦਸਿਆ ਕਿ ਸੂਬਾ ਸਰਕਾਰ ਨੇ ਸਾਲ 2023 ਦੇ ਫਸਲ ਰਜਿਸਟ੍ਰੇਸ਼ਣ ਵਿਚ ਰਜਿਸਟਰਡ ਭੂਮੀ ਦਾ ਮਾਲਿਕਾਨਾ ਹੱਕ ਰੱਖਣ ਵਾਲੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਯੋਜਨਾਵਾਂ ਦਾ ਲਾਭ ਯੋਗ ਕਿਸਾਨਾਂ ਨੂੰ ਸਮੇਂ ‘ਤੇ ਉਪਲਬਧ ਕਰਵਾਉਣ ਤਹਿਤ ਫਸਲ ਰਜਿਸਟ੍ਰੇਸ਼ਣ ਦਾ ਢੰਗ ਵਿਚ ਵੱਡਾ ਬਦਲਾਅ ਕੀਤਾ ਹੈ। ਪਰਿਵਾਰ ਪਹਿਚਾਣ ਪੱਤਰ ਜਾਂ ਆਧਾਰ ਨੰਬਰ ਨਾਲ ਜੁੜੇ ਰਜਿਸਟਰਡ ਮੋਬਾਇਲ ਨੰਬਰ ‘ਤੇ ਓਟੀਪੀ ਪ੍ਰਾਪਤੀ ਹੋਣ ਦੇ ਬਾਅਦ ਹੀ ਫਸਲ ਰਜਿਸਟ੍ਰੇਸ਼ਣ ਹੋਵੇਗਾ।

ਵਿਭਾਗ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕਾਰਨ ਨਾਲ ਪਰਿਵਾਰ ਪਹਿਚਾਣ ਪੱਤਰ ਜਾਂ ਆਧਾਰ ਨੰਬਰ ਨਾਲ ਜੁੜਿਆ ਹੋਇਆ ਰਜਿਸਟਰਡ ਮੋਬਾਇਲ ਨੰਬਰ ਕੰਮ ਨਹੀਂ ਕਰ ਰਿਹਾ ਹੈ ਤਾਂ ਨੇੜੇ ਕਾਮਲ ਸਰਵਿਸ ਸੈਂਟਰ ‘ਤੇ ਜਾ ਕੇ ਸਹੀ ਮੋਬਾਇਲ ਨੰਬਰ ਦਰਜ ਕਰਵਾਉਣ। ਘੱਟੋ ਘੱਟ ਸਹਾਇਥ ਮੁੱਲ ‘ਤੇ ਫਸਲ ਵੇਚਣ ਦੇ ਲਈ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਫਸਲ ਰਜਿਸਟ੍ਰੇਸ਼ਣ ਜਰੂਰੀ ਹੈ।

Scroll to Top