Ambala

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਅੰਬਾਲਾ ਸ਼ਹਿਰ ‘ਚ ਪਾਣੀ ਭਰੇ ਇਲਾਕਿਆਂ ਦਾ ਦੌਰਾ

ਚੰਡੀਗੜ੍ਹ, 12 ਅਗਸਤ 2024: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਅੰਬਾਲਾ (Ambala) ਸ਼ਹਿਰ ‘ਚ ਪਾਣੀ ਭਰਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਮੁਕਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਅੰਬਾਲਾ ਦੀ ਦਸਮੇਸ਼ ਮਾਰਕੀਟ, ਇੰਦਰਾਪੁਰੀ ਅਤੇ ਜੜੌਤ ਰੋਡ ਨੇੜੇ ਜਨ ਸਿਹਤ ਵਿਭਾਗ ਵੱਲੋਂ ਸਟਰਮ ਵਾਟਰ ਡਿਸਪੋਜ਼ਲ ਸਿਸਟਮ ਬਣਾਇਆ ਜਾਵੇਗਾ।

ਇਸ ਦੇ ਟੈਂਡਰ ਅੱਜ ਅਤੇ ਭਲਕੇ ਖੋਲ੍ਹੇ ਜਾਣਗੇ ਅਤੇ ਇਸ ਨਾਲ ਟੈਕਸਟਾਈਲ ਮਾਰਕੀਟ, ਨਦੀ ਮੁਹੱਲਾ, ਜੜੌਤ ਰੋਡ ਖੇਤਰ ਅਤੇ ਇੰਦਰਾਪੁਰੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਬਰਸਾਤੀ ਪਾਣੀ ਦੀ ਨਿਕਾਸੀ ਕਾਫੀ ਹੱਦ ਤੱਕ ਹੋ ਸਕੇਗੀ।

ਖੇਤਰ ਦਾ ਦੌਰਾ ਕਰਨ ਤੋਂ ਬਾਅਦ ਅਸੀਮ ਗੋਇਲ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਉਸ ‘ਚ 24 ਘੰਟਿਆਂ ‘ਚ 50 ਮਿਲੀਮੀਟਰ ਮੀਂਹ ਝੱਲ ਸਕਣ | ਪਰ ਪਿਛਲੇ 22 ਤੋਂ 24 ਘੰਟਿਆਂ ‘ਚ ਪੰਜ ਗੁਣਾ ਵੱਧ ਯਾਨੀ 250 ਮਿ.ਮੀ. ਅੰਬਾਲਾ (Ambala) ਸ਼ਹਿਰ ‘ਚ ਮੀਂਹ ਦਰਜ ਕੀਤਾ ਗਿਆ ਹੈ | ਇਸ ਕਾਰਨ ਕੁਝ ਇਲਾਕਿਆਂ ‘ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ।

ਅੱਜ ਕੁਝ ਇਲਾਕਿਆਂ (Ambala) ‘ਚੋਂ ਪਾਣੀ ਕਾਫੀ ਹੱਦ ਤੱਕ ਘੱਟ ਗਿਆ ਹੈ ਅਤੇ ਕੁਝ ਇਲਾਕੇ ਅਜੇ ਵੀ ਜਲ-ਥਲ ਹਨ। ਇਨ੍ਹਾਂ ਖੇਤਰਾਂ ‘ਚੋਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਲਈ ਵਿਭਾਗੀ ਟੀਮਾਂ ਫੀਲਡ ‘ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 48 ਪੰਪਾਂ ਰਾਹੀਂ ਪਾਣੀ ਦੀ ਨਿਕਾਸੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨ ਸਿਹਤ ਵਿਭਾਗ ਵੱਲੋਂ ਬਨੂੜੀ ਨਾਕਾ ਡਿਸਪੋਜ਼ਲ, ਗਣੇਸ਼ ਵਿਹਾਰ, ਇੰਦਰਾਪੁਰੀ ਅਤੇ ਇੱਕ ਹੋਰ ਡਿਸਪੋਜ਼ਲ ਰਾਹੀਂ ਪਾਣੀ ਦੀ ਨਿਕਾਸੀ ਦਾ ਕੰਮ ਕੀਤਾ ਜਾ ਰਿਹਾ ਹੈ।

Scroll to Top