ਹਰਿਆਣਾ , 22 ਅਪ੍ਰੈਲ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨੌਜਵਾਨਾਂ ਨੂੰ ਆਪਣਾ ਵੋਟ ਬਣਾਉਣ ਅਤੇ ਲੋਕਤੰਤਰ ਦੇ ਤਿਉਹਾਰ ਵਿਚ ਵੱਧ-ਚੜ੍ਹ ਕੇ ਵੋਟ ਦੇਣ (voting) ਲਈ ਪ੍ਰੇਰਿਤ ਕਰਨ ਲਈ ਟਰਨਿੰਗ 18 ਅਤੇ ‘ਯੂ ਆਰ ਦਿ ਵਨ’ ਵਰਗੇ ਸਲੋਗਨ ਦੇ ਕੇ ਸੋਸ਼ਲ ਮੀਡਿਆ ਰਾਹੀਂ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ|
ਉਨ੍ਹਾਂ ਦੱਸਿਆ ਕਿ ਟਰਨਿੰਗ 18 ਦਾ ਅਰਥ ਹੈ ਕਿ ਨੌਜਵਾਨ ਹੁਣ ਆਪਣੀ ਨਵੀਂ ਭੂਮਿਕਾ ਨਿਭਾਉਂਦੇ ਹੋਏ ਜ਼ਿੰਮੇਵਾਰੀ ਨਾਲ ਵੋਟ ਕਰਨ ਅਤੇ ਆਪਣਾ ਮਨਪਸੰਦ ਨੁਮਾਇੰਦਾ ਚੁਣਨ| ਵੋਟਰਾਂ ਦੀ ਜਾਗਰੂਕਤਾ ਲਈ ਚੋਣ ਕਮਿਸ਼ਨ ਇਸ ਵਾਰ ਫੀਲਡ ਵਿਚ ਹੀ ਨਹੀਂ, ਸੋਸ਼ਲ ਮੀਡਿਆ ‘ਤੇ ਵੀ ਪੂਰੀ ਸਰਗਰਮ ਹੈ |
ਚੋਣ ਕਮਿਸ਼ਨ ਦਾ ਇਸ ਵਾਰ ਵੋਟ (voting) ਲਈ ਨਵੇਂ ਵੋਟਰਾਂ ਨੂੰ ਖਿੱਚ ਕਰਨ ‘ਤੇ ਪੂਰਾ ਜ਼ੋਰ ਹੈ | ਜੋ ਨੌਜਵਾਨ 18 ਤੋਂ 30 ਸਾਲ ਦੀ ਉਮਰ ਦੇ ਹਨ, ਉਨ੍ਹਾਂ ਲਈ ਕਮਿਸ਼ਨ ਨੇ ਵੋਟ ਕਰਨ ‘ਤੇ ਯੂ ਆਰ ਦਿ ਵਨ’ ਦੇ ਨਾਂਅ ਨਾਲ ਨਵਾਂ ਸਲੋਗਨ ਦਿੱਤਾ ਹੈ| ਇਹ ਨੌਜਵਾਨ ਅਗਲੇ 18ਵੇਂ ਲੋਕ ਸਭਾ ਆਮ ਚੋਣ ਵਿਚ ਆਪਣੇ ਵੋਟ ਦੀ ਵਰਤੋਂ ਕਰਕੇ ਊਂਗਲੀ ‘ਤੇ ਲਗੇ ਸਿਹਾਈ ਦੇ ਨਿਸ਼ਾਨ ਸਮੇਤ ‘ਯੂ ਆਰ ਦਿ ਵਨ’ ਲਿਖ ਕੇ ਸੋਸ਼ਲ ਮੀਡਿਆ ‘ਤੇ ਫੋਟੋ ਅਪਲੋਡ ਕਰ ਸਕਦਾ ਹੈ |