ਹਰਿਆਣਾ, 07 ਅਕਤੂਬਰ 2025: Haryana Weather News: ਅੱਜ ਹਰਿਆਣਾ ਲਈ ਪੱਛਮੀ ਗੜਬੜੀ ਕਾਰਨ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 17 ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ‘ਚੋਂ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਇਨ੍ਹਾਂ ‘ਚ ਕੈਥਲ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਸ਼ਾਮਲ ਹਨ।
ਇਸਦੇ ਨਾਲ ਹੀ ਜੀਂਦ, ਰੋਹਤਕ, ਸੋਨੀਪਤ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਨੂਹ, ਪਲਵਲ ਅਤੇ ਫਰੀਦਾਬਾਦ ‘ਚ ਵੀ ਹਲਕੇ ਤੋਂ ਦਰਮਿਆਨੀ ਮੀਂਹ ਦੀਸੰਭਾਵਨਾ ਹੈ। ਫਤਿਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ‘ਚ ਵੀ ਬੂੰਦਾਬਾਂਦੀ ਪੈ ਸਕਦੀ ਹੈ। ਪੰਚਕੂਲਾ ‘ਚ ਅੱਜ ਸਵੇਰੇ ਮੀਂਹ ਪਿਆ ਹੈ।
ਇਸ ਦੌਰਾਨ ਨਾਰਨੌਲ ‘ਚ ਰਾਤ ਭਰ ਮੀਂਹ ਪੈਣ ਕਾਰਨ ਬਿਜਲੀ ਬੰਦ ਹੋ ਗਈ, ਜਿਸ ਨਾਲ ਅੱਧੇ ਸ਼ਹਿਰ ਨੂੰ ਬਿਜਲੀ ਸਪਲਾਈ ‘ਚ ਵਿਘਨ ਪਿਆ। ਬਿਜਲੀ ਨਿਗਮ ਦੇ ਕਰਮਚਾਰੀ ਫਾਲਟ ਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਨੂਹ ‘ਚ, ਮੀਂਹ ਕਾਰਨ ਵੱਖ-ਵੱਖ ਥਾਵਾਂ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਵਸਨੀਕਾਂ ਨੂੰ ਕਾਫ਼ੀ ਮੁਸ਼ਕਿਲ ਹੋਈ।
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ. ਮਦਨ ਖਿਚੜ ਨੇ ਦੱਸਿਆ ਕਿ ਮੀਂਹ ਕਾਰਨ ਵਾਯੂਮੰਡਲ ‘ਚ ਨਮੀ ਨੇ ਠੰਢ ਵਧਾ ਦਿੱਤੀ ਹੈ। ਮੌਸਮ ਸਾਫ਼ ਹੋਣ ਤੋਂ ਬਾਅਦ, ਹਵਾ ਕਾਰਨ ਤਾਪਮਾਨ ਥੋੜ੍ਹਾ ਵਧੇਗਾ, ਪਰ ਇਹ ਆਮ ਦੇ ਆਸ-ਪਾਸ ਰਹੇਗਾ।
8 ਅਕਤੂਬਰ ਤੋਂ ਉੱਤਰ-ਪੱਛਮੀ ਹਵਾਵਾਂ ਕਾਰਨ ਤਾਪਮਾਨ ‘ਚ ਗਿਰਾਵਟ ਆਵੇਗੀ, ਖਾਸ ਕਰਕੇ ਰਾਤ ਨੂੰ। ਸਵੇਰੇ ਅਤੇ ਸ਼ਾਮ ਨੂੰ ਥੋੜ੍ਹੀ ਜਿਹੀ ਠੰਢ ਮਹਿਸੂਸ ਹੋਵੇਗੀ। ਦੀਵਾਲੀ ਤੋਂ ਬਾਅਦ ਦਿਨ ਵੀ ਠੰਢਾ ਹੋ ਜਾਵੇਗਾ।
Read More: ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਪਹਾੜੀ ਸੂਬਿਆਂ ਪਹਿਲੀ ਬਰਫ਼ਬਾਰੀ, ਮੀਂਹ ਦੀ ਚੇਤਾਵਨੀ