ਯੋਗ ਦਿਵਸ 2025

ਹਰਿਆਣਾ ‘ਚ ਅੰਤਰਰਾਸ਼ਟਰੀ ਯੋਗ ਦਿਵਸ 2025 ਸੰਬੰਧੀ ਵੱਡੇ ਪੱਧਰ ‘ਤੇ ਹੋਣਗੇ ਸਮਾਗਮ

ਹਰਿਆਣਾ, 5 ਜੂਨ 2025: ਹਰਿਆਣਾ ਆਯੂਸ਼ ਵਿਭਾਗ ਨੇ 21 ਜੂਨ ਨੂੰ ਸੂਬੇ ਭਰ ‘ਚ ਅੰਤਰਰਾਸ਼ਟਰੀ ਯੋਗ ਦਿਵਸ 2025 (International Yoga Day 2025) ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸਾਲ ਦਾ ਸਮਾਗਮ ਵੱਡੇ ਪੱਧਰ ‘ਤੇ ਕਰਵਾਏ ਜਾ ਰਿਹਾ ਹੈ |

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਦੀ ਦੂਰਦਰਸ਼ੀ ਅਗਵਾਈ ਹੇਠ, ਇਸ ਸਾਲ ਦਾ ਅੰਤਰਰਾਸ਼ਟਰੀ ਯੋਗ ਦਿਵਸ ਸਿਰਫ਼ ਇੱਕ ਦਿਨ ਦੇ ਸਮਾਗਮ ਵਜੋਂ ਹੀ ਨਹੀਂ ਸਗੋਂ ਇੱਕ ਰਾਜਵਿਆਪੀ ਸਿਹਤ ਲਹਿਰ ਵਜੋਂ ਮਨਾਇਆ ਜਾ ਰਿਹਾ ਹੈ।

ਹਰਿਆਣਾ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਜਸ਼ਨ ‘ਯੋਗ ਯੁਕਤ, ਨਸ਼ਾ ਮੁਕਤ’ ਥੀਮ ‘ਤੇ ਕੇਂਦ੍ਰਿਤ ਹਨ, ਜੋ ਸੰਪੂਰਨ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਦੋਹਰੇ ਉਦੇਸ਼ਾਂ ਨੂੰ ਮਜ਼ਬੂਤ ​​ਕਰਦਾ ਹੈ। ਇਹ ਨਾਅਰਾ ਇੱਕ ਸਿਹਤਮੰਦ, ਚੇਤੰਨ ਅਤੇ ਵਾਤਾਵਰਣ ਪ੍ਰਤੀ ਸੁਚੇਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਵੀ ਮੇਲ ਖਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਤੋਂ 70,000 ਤੋਂ ਵੱਧ ਲੋਕਾਂ ਨੇ ਯੋਗ ਮਹੋਤਸਵ ‘ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਨਾਲ ਇਹ ਦੇਸ਼ ਦੇ ਸਭ ਤੋਂ ਵੱਡੇ ਯੋਗ ਦਿਵਸ (International Yoga Day )ਸ਼ਮਾਗਮਾਂ ‘ਚੋਂ ਇੱਕ ਬਣ ਗਿਆ ਹੈ।

ਇਸ ਸਾਲ ਦੇ ਸਮਾਗਮ ਵਿੱਚ ਸਮੂਹਿਕ ਯੋਗ ਸੈਸ਼ਨ, ਨਸ਼ਾ ਮੁਕਤੀ ਅਭਿਆਨ ਅਧੀਨ ਜਾਗਰੂਕਤਾ ਮੁਹਿੰਮਾਂ ਅਤੇ ਹਰਿਤ ਯੋਗ ਰੁੱਖ ਲਗਾਉਣ ਦੀ ਮੁਹਿੰਮ ਸ਼ਾਮਲ ਹੈ, ਜੋ ਕਿ ਇੱਕ ਵਿਸ਼ੇਸ਼ ਪਹਿਲ ਹੈ ਜੋ ਯੋਗ ਸਮਾਗਮਾਂ ਦੌਰਾਨ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਕੇ ਸਰੀਰਕ ਸਿਹਤ ਨੂੰ ਵਾਤਾਵਰਣ ਦੀ ਜ਼ਿੰਮੇਵਾਰੀ ਨਾਲ ਜੋੜਦੀ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਾਗਰਿਕਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਸਮਾਗਮ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਲਈ ਦਿਲਚਸਪੀ ਰੱਖਣ ਵਾਲੇ ਭਾਗੀਦਾਰ ਅਧਿਕਾਰਤ ਵੈੱਬਸਾਈਟ www.internationalyogadayhry.in ‘ਤੇ ਜਾਂ +91-9501131800 ‘ਤੇ ਮਿਸਡ ਕਾਲ ਦੇ ਕੇ ਵੀ ਰਜਿਸਟਰ ਕਰ ਸਕਦੇ ਹਨ।

Read More: ਸੀ.ਐੱਮ. ਦੀ ਯੋਗਸ਼ਾਲਾ’ ਤੰਦਰੁਸਤ ਪੰਜਾਬ ਬਣਾਉਣ ’ਚ ਸਹਾਈ, ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਹਨ ਮੁਫ਼ਤ ਕਲਾਸਾਂ

Scroll to Top