ਚੰਡੀਗੜ੍ਹ, 07 ਫਰਵਰੀ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਰਾਜ ਸਭਾ (Rajya Sabha) ਦੇ ਦੋ ਸਾਲਾਂ ਚੋਣ ਪ੍ਰੋਗਰਾਮ ਦੇ ਤਹਿਤ ਹਰਿਆਣਾ ਦੀ ਇਕ ਸੀਟ ਲਈ ਨਾਮਜ਼ਦਗੀ ਪ੍ਰੀਕਿਰਿਆ 8 ਫਰਵਰੀ, 2024 ਤੋਂ ਸ਼ੁਰੂ ਹੋ ਕੇ 15 ਫਰਵਰੀ, 2024 ਨੂੰ ਸਮਾਪਤ ਹੋਵੇਗੀ। ਅਗਰਵਾਲ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਮਜ਼ਦਗੀ ਪੱਤਰ ਦੀ ਛਾਂਟਨੀ 16 ਫਰਵਰੀ, 2024 ਨੂੰ ਕੀਤੀ ਜਾਵੇਗੀ ਅਤੇ 20 ਫਰਵਰੀ, 2024 ਤੱਕ ਨਾਂ ਵਾਪਸ ਲਏ ਜਾ ਸਕਦੇ ਹਨ।
ਜੇਕਰ ਜਰੂਰੀ ਹੋਇਆ ਤਾਂ ਚੋਣ 27 ਫਰਵਰੀ, 2024 ਨੂੰ ਸੈਕਟਰ-1 ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ ਸਕੱਤਰੇਤ ਭਵਨ ਦੇ ਕਮੇਟੀ ਕਮਰਾ ਨੰਬਰ-2 ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਹੋਵੇਗਾ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਸ਼ਾਮ 5 ਵਜੇ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ 29 ਫਰਵਰੀ, 2024 ਤੋਂ ਪਹਿਲਾਂ ਚੋਣ ਪ੍ਰੀਕਿਰਿਆ ਪੂਰੀ ਕਰ ਲਈ ਜਾਵੇਗੀ।