ਚੰਡੀਗੜ੍ਹ, 25 ਜੂਨ 2024: ਮੁੱਖ ਮੰਤਰੀ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ ‘ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ’ ਦੀ ਬੈਠਕ ਦੌਰਾਨ ਹਰਿਆਣਾ (Haryana) ‘ਚ ਕਰੀਬ 825 ਕਰੋੜ ਰੁਪਏ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਬੈਠਕ ‘ਚ ਪੁਲਿਸ ਮੁਲਾਜ਼ਮਾਂ ਲਈ ਕਰੀਬ 19 ਕਰੋੜ ਰੁਪਏ ਦੀ ਲਾਗਤ ਨਾਲ ਅੰਬਾਲਾ ‘ਚ ਬਣਨ ਵਾਲੇ 96 ਮਕਾਨਾਂ ਦੇ ਟੈਂਡਰ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਹੈ । ਇਸ ਤੋਂ ਇਲਾਵਾ ਭਿਵਾਨੀ ਜ਼ਿਲ੍ਹੇ ‘ਚ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਵਿੱਚ 9.47 ਕਰੋੜ ਰੁਪਏ, ਇਸੇ ਯੂਨੀਵਰਸਿਟੀ ਦੇ ਕਰਨਾਲ ‘ਚ 358 ਕਰੋੜ ਰੁਪਏ, ਬਿਜਲੀ ਵਿਭਾਗ (Haryana) ਲਈ 111 ਕਰੋੜ ਰੁਪਏ, ਫਰੀਦਾਬਾਦ ਜ਼ਿਲ੍ਹੇ ਦੇ’ ਚ ਸੀਵਰੇਜ ਪਾਈਪ ਲਾਈਨ ਲਈ 19.32 ਕਰੋੜ ਰੁਪਏ, ਕੈਥਲ ਜ਼ਿਲ੍ਹੇ ਦੇ ਪਿੰਡ ਦਾਂਡ ‘ਚ ਜਲ ਸਪਲਾਈ ਨੂੰ ਅੱਪਗ੍ਰੇਡ ਕਰਨ ਲਈ 28.60 ਕਰੋੜ ਰੁਪਏ, ਜ਼ਿਲ੍ਹੇ ਵਿੱਚ ਸਾਦਲਪੁਰ ਰੇਲਵੇ ਲਾਈਨ ’ਤੇ 2-ਲੇਨ ਆਰਓਬੀ ਦੇ ਨਿਰਮਾਣ ਲਈ 23 ਕਰੋੜ ਰੁਪਏ, ਪਾਣੀਪਤ ਜ਼ਿਲ੍ਹੇ ਵਿੱਚ ਪਾਣੀਪਤ-ਡਾਹਰ ਸੜਕ ਨੂੰ ਚਾਰ ਮਾਰਗੀ ਕਰਨ ਲਈ 15.80 ਕਰੋੜ ਰੁਪਏ ਅਤੇ ਨਾਰਨੌਲ ਬ੍ਰਾਂਚ ਤੋਂ ਕ੍ਰਿਸ਼ਨਾਵਤੀ ਨਦੀ ਨੂੰ ਰੀਚਾਰਜ ਕਰਨ ਲਈ 41.50 ਕਰੋੜ ਰੁਪਏ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਹੈ |
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੈਥਲ ਜ਼ਿਲ੍ਹੇ ਦੇ ਪਿੰਡ ਲਾਦਨਾ ਚੱਕੂ ‘ਚ ਸਰਕਾਰੀ ਮਹਿਲਾ ਕਾਲਜ ਦੀ ਉਸਾਰੀ ’ਤੇ 13.60 ਕਰੋੜ ਰੁਪਏ, ਸਰਕਾਰੀ ਕਾਲਜ ਦੀ ਨਵੀਂ ਇਮਾਰਤ ’ਤੇ 17.60 ਕਰੋੜ ਰੁਪਏ ਦੀ ਪ੍ਰਵਾਨਗੀ | ਕੁਰੂਕਸ਼ੇਤਰ ਵਿੱਚ ਐਲਐਨਜੇਪੀ ਹਸਪਤਾਲ ਦੇ ਕੈਂਪਸ ਵਿੱਚ 100 ਬਿਸਤਰਿਆਂ ਦਾ ਵਾਧੂ ਹਸਪਤਾਲ ਬਣਾਉਣ ਲਈ 32 ਕਰੋੜ ਰੁਪਏ, ਪਲਵਲ ਹਸਨਪੁਰ ਰੋਡ ਦੀ ਮਜ਼ਬੂਤੀ ਲਈ 12.15 ਕਰੋੜ ਰੁਪਏ, ਫਤਿਹਾਬਾਦ ਜ਼ਿਲ੍ਹੇ ਵਿੱਚ ਜਾਖਲ-ਧਰਸੂਲ-ਭੂਨਾ-ਪਾਬੜਾ-ਸਰਸੌਦ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਲਈ 21.11 ਕਰੋੜ ਰੁਪਏ, ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸਹਾਰਨਪੁਰ-ਕੁਰੂਕਸ਼ੇਤਰ ਸੜਕ ਦੇ ਸੁਧਾਰ ਲਈ 16.40 ਕਰੋੜ, ਅਸੰਧ-ਰਾਜੌਂਦ-ਕੈਥਲ-ਪਟਿਆਲਾ ਸੜਕ ਦੀ ਵਿਸ਼ੇਸ਼ ਮੁਰੰਮਤ ਲਈ 16.60 ਕਰੋੜ, ਤੋਸ਼ਾਮ-ਬਹਿਲ-ਸੁਧੀਵਾਸ ਸੜਕ, ਹਾਂਸੀ ਦੇ ਨਿਰਮਾਣ ਕਾਰਜਾਂ ਲਈ 12.50 ਕਰੋੜ ਰੁਪਏ ਉਮਰਾ-ਸੁਲਤਾਨਪੁਰ-ਕਾਂਵਾੜੀ ਰੋਡ ਦੀ ਵਿਸ਼ੇਸ਼ ਮੁਰੰਮਤ ਲਈ 13.75 ਕਰੋੜ ਰੁਪਏ ਅਤੇ ਯਮੁਨਾਨਗਰ-ਖਜੂਰੀ-ਜਠਲਾਣਾ ਸੜਕ ਦੇ ਨਿਰਮਾਣ ਲਈ 23.62 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।