July 7, 2024 6:12 pm
Gurukul

ਹਰਿਆਣਾ: ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬਣਾਈ ਤੱਥ ਖੋਜ ਕਮੇਟੀ ਦਾ ਕੀਤਾ ਪੁਨਰਗਠਨ

ਚੰਡੀਗੜ੍ਹ, 24 ਅਪ੍ਰੈਲ 2024: ਹਰਿਆਣਾ ਵਿਧਾਨ ਸਭਾ ਨੇ ਜੀਂਦ ਜ਼ਿਲ੍ਹੇ ਦੇ ਉਚਾਨਾ ਮੰਡੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਜਿਨਸੀ ਸ਼ੋਸ਼ਣ (sexual harassment) ਦੇ ਮੁਲਜ਼ਮ ਪ੍ਰਿੰਸੀਪਲ ਦੇ ਮਾਮਲੇ ‘ਚ ਗਠਿਤ ਤੱਥ ਖੋਜ ਕਮੇਟੀ ਦਾ ਪੁਨਰਗਠਨ ਕੀਤਾ ਹੈ। ਕੰਵਰ ਪਾਲ ਵੱਲੋਂ ਸਕੂਲ ਸਿੱਖਿਆ ਮੰਤਰੀ ਦਾ ਅਹੁਦਾ ਛੱਡਣ ਦੇ ਨਤੀਜੇ ਵਜੋਂ ਇਹ ਤਬਦੀਲੀ ਕੀਤੀ ਗਈ ਹੈ।

ਹਰਿਆਣਾ ਵਿਧਾਨ ਸਭਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਕੂਲ ਸਿੱਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਹਰਿਆਣਾ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਹੋਣਗੇ, ਜਦਕਿ ਟਰਾਂਸਪੋਰਟ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ, ਵਿਧਾਇਕ ਭਾਰਤ ਭੂਸ਼ਣ ਬੱਤਰਾ ਅਤੇ ਅਮਰਜੀਤ ਢਾਂਡਾ ਅਤੇ ਹਰਿਆਣਾ ਦੇ ਐਡਵੋਕੇਟ ਜਨਰਲ ਵਿਸ਼ੇਸ਼ ਸੱਦੇ ਮੈਂਬਰ ਹੋਣਗੇ।

ਇਹ ਕਮੇਟੀ ਮੁਲਜ਼ਮ ਪ੍ਰਿੰਸੀਪਲ ਕਰਤਾਰ ਸਿੰਘ ਦੇ 2005 ਤੋਂ 2023 ਦੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ (sexual harassment case) ਦੀ ਜਾਂਚ ਕਰੇਗੀ, ਜਿਨ੍ਹਾਂ ਬਾਰੇ ਵਿਧਾਨ ਸਭਾ ਵਿੱਚ 15 ਦਸੰਬਰ 2023 ਅਤੇ 18 ਦਸੰਬਰ 2023 ਨੂੰ ਚਰਚਾ ਹੋਈ ਸੀ।