ਚੰਡੀਗੜ੍ਹ, 3 ਅਕਤੂਬਰ 2024: ਹਰਿਆਣਾ ‘ਚ ਚੋਣਾਂ ਤੋਂ ਪਹਿਲਾਂ ਦਲ ਬਦਲਣ ਦੀਆਂ ਸਰਗਰਮੀਆਂ ਤੇਜ਼ ਹੋ ਗਈ ਹਨ | ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੀ ਅਟੇਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਨੀਲ ਰਾਓ (Sunil Rao) ਨੇ ਪਾਰਟੀ ਛੱਡ ਦਿੱਤੀ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਉਹ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ।
ਸੁਨੀਲ ਰਾਓ ਵੀਰਵਾਰ ਨੂੰ ਮਹਿੰਦਰਗੜ੍ਹ ‘ਚ ਕਾਂਗਰਸ ਦੀ ਰੈਲੀ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਸਾਹਮਣੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਕਾਂਗਰਸ ਉਮੀਦਵਾਰ ਅਨੀਤਾ ਯਾਦਵ ਸੁਨੀਲ ਰਾਓ (Sunil Rao) ਦੇ ਨਾਲ ਸਟੇਜ ‘ਤੇ ਪਹੁੰਚੀ। ਉਨ੍ਹਾਂ ਨੇ ਸੁਨੀਲ ਰਾਓ ਨੂੰ ਰਾਹੁਲ ਗਾਂਧੀ ਨਾਲ ਮਿਲਾਇਆ। ਇਸ ਤੋਂ ਬਾਅਦ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨੇ ਸੁਨੀਲ ਰਾਓ ਨੂੰ ਕਾਂਗਰਸ ਪਾਰਟੀ ਦਾ ਝੰਡਾ ਭੇਂਟ ਕੀਤਾ। ਅਟੇਲੀ ਸੀਟ ਲਈ ਤਿਕੋਣਾ ਮੁਕਾਬਲਾ ਚੱਲ ਰਿਹਾ ਹੈ। ਇਸ ‘ਚ ਭਾਜਪਾ ਦੀ ਆਰਤੀ ਰਾਓ, ਕਾਂਗਰਸ ਦੀ ਅਨੀਤਾ ਯਾਦਵ ਅਤੇ ਇਨੈਲੋ-ਬਸਪਾ ਦੇ ਠਾਕੁਰ ਅਤਰ ਲਾਲ ਵਿਚਾਲੇ ਮੁਕਾਬਲਾ ਹੈ |