Site icon TheUnmute.com

ਐਕਸ਼ਨ ‘ਚ ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ, 11 ਜ਼ਿਲ੍ਹਿਆਂ ‘ਚ ਅਵੈਧ ਸ਼ਰਾਬ ਦੇ ਖ਼ਿਲਾਫ਼ ਚੱਲੀ ਵਿਸ਼ੇਸ਼ ਮੁਹਿੰਮ

Enforcement Bureau

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਰਾਜ ਇੰਨਫੋਰਸਮੈਂਟ ਬਿਉਰੋ (Enforcement Bureau) ਵੱਲੋਂ ਅਵੈਧ ਸ਼ਰਾਬ ਤੇ ਕੱਚੀ ਸ਼ਰਾਬ ਵਰਗੀ ਗੈਰ ਕਾਨੂੰਨੀ ਗਤੀਵਿਧੀ ‘ਤੇ ਸ਼ਿਕੰਜਾ ਕੱਸਨ ਲਈ 19 ਦਸੰਬਰ, 2023 ਨੂੰ ਸੂਬੇ ਦੇ 22 ਜ਼ਿਲ੍ਹਿਆਂ ਵਿਚ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਵਿਸ਼ੇਸ਼ ਆਪਰੇਸ਼ਨ ਦੌਰਾਨ ਕੁੱਲ 35 ਮਾਮਲੇ ਦਰਜ ਕੀਤੇ ਗਏ ਅਤੇ 36 ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ 901 ਲੀਟਰ ਲਾਹਨ 57 ਲੀਟਰ ਕੱਚੀ ਸ਼ਰਾਬ (ਕੁੱਲ 958 ਲੀਟਰ) ਅਤੇ 606.5 ਬੋਲਤਲ ਦੇਸੀ ਸ਼ਰਾਬ ਅਤੇ 136 ਬੋਤਲ ਅੰਗ੍ਰੇਜੀ ਤੇ 775 ਬੋਤਲ ਬੀਅਰ ਜਬਤ ਕੀਤੀ ਗਈ।

ਆਉਣ ਵਾਲੇ ਸਮੇਂ ਵਿਚ ਹੋਰ ਮਜਬੂਤ ਹੋਵੇਗਾ ਇੰਨਫੋਰਸਮੈਂਟ ਬਿਊਰੋ

ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ (Enforcement Bureau) ਨੂੰ ਨਿਰਦੇਸ਼ ਜਾਰੀ ਕਰ ਸੂਬੇ ਵਿਚ ਅਵੈਧ ਖਨਨ ਅਤੇ ਅਵੈਧ ਸ਼ਰਾਬ ਦੇ ਖਿਲਾਫ ਮਾਮਲੇ ਨੂੰ ਵੱਧ ਕਠੋਰਤਾ ਅਤੇ ਪ੍ਰਭਾਵਸ਼ੀਲਤਾ ਨਾਲ ਤੇਜ ਕਰਨ ਦੇ ਲਈ ਕਿਹਾ ਸੀ। ਉਨ੍ਹਾਂ ਨੇ ਦਸਿਆ ਕਿ ਟ੍ਰਾਂਸਪੋਰਟ, ਟਾਊਨ ਏਂਡ ਕੰਟਰੀ ਪਲਾਨਿੰਗ, ਬਿਜਲੀ ਅਤੇ ਸਿੰਚਾਈ ਦੇ ਹੋਰ ਹਿਤਧਾਰਕ ਵਿਭਾਗਾਂ ਦੇ ਨਾਲ ਵੀ ਸਹਿਯੋਗ ਚੱਲ ਰਿਹਾ ਹੈ ਅਤੇ ਬਿਊਰੋ ਨੂੰ ਵੱਧ ਅਧਿਕਾਰੀ , ਜਨਸ਼ਕਤੀ ਅਤੇ ਸੰਸਾਧਨ ਉਪਲਬਧ ਕਰਾਏ ਜਾਣ ‘ਤੇ ਇਸੀ ਤਰ੍ਹਾ ਦੇ ਮੁਹਿੰਮ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਇਸ ਸਬੰਧ ਵਿਚ ਅਵੈਧ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਕਰਨ ਤੋਂ ਬਚਨ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਇੰਨਫੋਰਸਮੈਂਟ ਬਿਊਰੋ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ ਦੇ ਏਡੀਜੀਪੀ ਡਾ. ਏਏਸ ਚਾਵਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਇਕੱਠੇ ਕਈ ਸਥਾਨਾਂ ‘ਤੇ ਨਿਸ਼ਾਨਾ ਬਨਾਉਣ ਨਾਲ ਸਕਾਰਾਤਮਕ ਨਤੀਜੇ ਮਿਲਣਾ ਤੈਅ ਹੈ।

Exit mobile version