ਹਰਿਆਣਾ ਖੇਡ ਨਰਸਰੀ

ਹਰਿਆਣਾ ਖੇਡ ਵਿਭਾਗ ਵੱਲੋਂ ਖੇਡ ਨਰਸਰੀ ਵੰਡ ਲਈ ਆਨਲਾਈਨ ਅਰਜ਼ੀਆਂ ਮੰਗੀਆਂ

ਹਰਿਆਣਾ, 10 ਫਰਵਰੀ 2026: ਹਰਿਆਣਾ ਦੇ ਖੇਡ ਵਿਭਾਗ ਨੇ 2026-27 ਅਕਾਦਮਿਕ ਸੈਸ਼ਨ ਲਈ ਖੇਡ ਨਰਸਰੀਆਂ ਦੀ ਵੰਡ ਲਈ ਸਰਕਾਰੀ ਸਕੂਲਾਂ, ਗ੍ਰਾਮ ਪੰਚਾਇਤਾਂ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ ਹਨ। ਔਨਲਾਈਨ ਅਰਜ਼ੀਆਂ ਦੀ ਆਖਰੀ ਤਾਰੀਖ਼ 15 ਫਰਵਰੀ 2026 ਹੈ।

ਚਾਹਵਾਨ ਸੰਸਥਾਵਾਂ ਵਿਭਾਗ ਦੀ ਅਧਿਕਾਰਤ ਵੈੱਬਸਾਈਟ, www.haryanasports.gov.in ‘ਤੇ ਜਾ ਕੇ ਅਰਜ਼ੀ ਦੇ ਸਕਦੀਆਂ ਹਨ। ਇਸ ਸੰਬੰਧੀ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਖੇਡ ਨਰਸਰੀਆਂ ਸਿਰਫ਼ ਓਲੰਪਿਕ, ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ‘ਚ ਸ਼ਾਮਲ ਖੇਡਾਂ ਲਈ ਖੋਲ੍ਹੀਆਂ ਜਾਣਗੀਆਂ।

ਖੇਡ ਵਿਭਾਗ ਨੇ ਸਾਰੇ ਯੋਗ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਮੁਤਾਬਕ ਸਮੇਂ ਸਿਰ ਆਪਣੀਆਂ ਅਰਜ਼ੀਆਂ ਸਬੰਧਤ ਵੈੱਬਸਾਈਟ ‘ਤੇ ਰਜਿਸਟਰ ਕਰਨ, ਤਾਂ ਜੋ ਉਨ੍ਹਾਂ ਨੂੰ ਖੇਡ ਨਰਸਰੀ ਵੰਡ ਪ੍ਰਕਿਰਿਆ ‘ਚ ਸ਼ਾਮਲ ਕੀਤਾ ਜਾ ਸਕੇ।

Read More: CM ਨਾਇਬ ਸਿੰਘ ਸੈਣੀ ਵੱਲੋਂ ਪੰਚਾਇਤਾਂ ਦੀਆਂ ਪ੍ਰੋਤਸਾਹਨ ਗ੍ਰਾਂਟਾਂ ਦੁੱਗਣੀਆਂ ਕਰਨ ਦਾ ਐਲਾਨ

ਵਿਦੇਸ਼

Scroll to Top