July 7, 2024 3:00 pm
ਹੋਲਾ ਮਹੱਲਾ

ਹਰਿਆਣਾ ਸੇਵਾ ਅਧਿਕਾਰ ਆਯੋਗ ਨੇ ਝੱਜਰ ਨਿਵਾਸੀ ਦੀ ਸ਼ਿਕਾਇਤ ‘ਤੇ ਲਿਆ ਐਕਸ਼ਨ

ਚੰਡੀਗੜ੍ਹ, 22 ਮਾਰਚ 2024: ਹਰਿਆਣਾ (Haryana) ਸੇਵਾ ਅਧਿਕਾਰ ਆਯੋਗ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੂੰ ਆਦੇਸ਼ ਦਿੱਤੇ ਹਨ ਕਿ ਇਕ ਵਿਅਕਤੀ ਨੂੰ ਏਪੀ ਫੀਡਰ ਤੋਂ ਕਨੈਕਸ਼ਨ ਬਦਲ ਕੇ ਆਰਡੀਐਸ ਫੀਡਰ ਤੋਂ ਐਨਡੀਐਸ ਬਿਜਲੀ ਕਨੈਕਸ਼ਨ ਤੁਰੰਤ ਪ੍ਰਭਾਵ ਨਾਲ ਦਿੱਤਾ ਜਾਵੇ। ਇਸ ਦੇ ਬਾਅਦ ਨਿਗਮ ਨੇ ਇਕ ਹਫਤੇ ਵਿਚ ਕਨੈਕਸ਼ਨ ਜਾਰੀ ਕਰ ਦਿੱਤਾ।

ਆਯੋਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਜਗਬੀਰ ਜਾਖੜ ਨੇ 13 ਫਰਵਰੀ, 2024 ਨੂੰ ਐਸਜੀਆਰਏ ਦਾ ਇਕ ਆਦੇਸ਼ ਅਟੈਚ ਕਰਦੇ ਹੋਏ ਆਯੋਗ ਦੇ ਸਾਹਮਣੇ ਇਕ ਮੁੜ ਨਿਰੀਖਣ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਏਪੀ ਫੀਡਰ ਤੋਂ ਇਕ ਨਵਾਂ ਐਨਡੀਐਸ ਕਨੈਕਸ਼ਨ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਨੂੰ ਆਰਡੀਐਸ ਫੀਡਰ ਤੋਂ ਐਨਡੀਐਸ ਕਨੈਕਸ਼ਨ ਦੀ ਜਰੂਰੀ ਹੈ। ਆਯੋਗ ਵੱਲੋਂ 22 ਫਰਵਰੀ, 2024 ਨੂੰ ਵੀਸੀ ਰਾਹੀਂ ਉਨ੍ਹਾਂ ਦੀ ਗੱਲ ਸੁਣੀ ਗਈ।

ਆਯੋਗ ਨੇ ਸ਼ਿਕਾਇਕਰਤਾ ਦੀ ਮੁੜ ਨਿਰੀਖਣ ਪਟੀਸ਼ਨ ਨੂੰ ਸੁਣਦੇ ਹੋਏ ਇਸ ਸਬੰਧ ਵਿਚ ਐਸਡੀਓ, ਜ਼ਿਲ੍ਹਾ ਝੱਜਰ, ਸੂਐਚਬੀਵੀਐਨ ਦੀ ਗੱਲ ਨੁੰ ਸੁਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਨੇੜੇ ਏਪੀ ਫੀਡਰ ਤੋਂ ਕਨੈਕਸ਼ਨ ਦਿੱਤਾ ਗਿਆ ਹੈ, ਜਦੋਂ ਕਿ ਆਰਡੀਐਸ ਫੀਡਰ ਕਾਫੀ ਦੂਰ ਹੈ, ਨੈੜੇ ਵਿਚ ਟ੍ਰਾਂਸਫਾਰਮਰ ਹੈ ਜਿਸ ਨਾਲ ਉਦਯੋਗਿਕ ਕਲੈਕਸ਼ਨ ਦਿੱਤਾ ਗਿਆ ਹੈ। ਪਰ ਐਸਡੀਓ ਆਯੋਗ ਨੁੰ ਇਸ ਗੱਲ ਦਾ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਮਾਲਕ ਨਾਲ ਗਲ ਹੋ ਗਈ ਹੈ ਅਤੇ ਉਨ੍ਹਾਂ ਨੇ ਉਸ ਫੀਡਰ ਤੋਂ ਇਹ ਕਨੈਕਸ਼ਨ ਦੇਣ ਵਿਚ ਕੋਈ ਇਤਰਾਜ ਨਹੀਂ ਹੈ।

ਆਯੋਗ ਨੇ ਯੂਐਚਬੀਵੀਐਨ ਨੁੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਵਾਜਿਬ ਹੈ, ਅਤੇ ਇਸ ਲਈ ਉ ਨੂੰ ਆਰਡੀਐਸ ਜਾਂ ਉਦਯੋਗਿਕ ਫੀਡਰ ਤੋਂ ਉਸ ਦਾ ਕਨੈਕਸ਼ਨ ਤੁਰੰਤ ਦਿੱਤਾ ਜਾਵੇ। ਇਸ ਸਬੰਧ ਵਿਚ ਐਸਡੀਓ ਨੇ ਆਯੋਗ ਨੁੰ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਕਿ ਸੋਧ ਅੰਦਾਜਾ ਤਿਆਰ ਕਰ ਆਰਡੀਐਸ ਫੀਡਰ ਤੋਂ ਉਸ ਦਾ ਕਨੈਕਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਹਰਿਆਣਾ (Haryana) ਸੇਵਾ ਅਧਿਕਾਰ ਆਯੋਗ ਦੇ ਬੁਲਾਰੇ ਨੇ ਦੱਸਿਆ ਕਿ ਆਟੋ ਅਪੀਲ ਸਿਸਟਮ (ਆਸ) ਦਾ ਲੋਕਾਂ ਨੁੰ ਬਹੁਤ ਲਾਭ ਮਿਲ ਰਿਹਾ ਹੈ। ਸ਼ਿਕਾਇਤ ਲਗਾਉਣ ਬਾਅਦ ਬਿਨੈਕਾਰ ਦੀ ਸ਼ਿਕਾਇਤ ‘ਤੇ ਸਬੰਧਿਤ ਵਿਭਾਗ ਵੱਲੋਂ ਤੈਅ ਸਮੇਂ ਦੇ ਅੰਦਰ-ਅੰਦਰ ਹੱਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਨਹੀਂ ਕੀਤੀ ਗਈ ਹੈ, ਉਹ ਨਿਰਧਾਰਿਤ ਸਮੇਂ ਬਾਅਦ ਪਹਿਲਾ ਸ਼ਿਕਾਇਤ ਹੱਲ ਅਧਿਕਾਰ ਅਤੇ ਦੂਜਾ ਸ਼ਿਕਾਇਤ ਹੱਲ ਅਧਿਕਾਰ ਦੇ ਸਾਹਮਣੇ ਖੁਦ ਹੀ ਹੱਲ ਤਹਿਤ ਪਹੁੰਚ ਜਾਂਦੀਆਂ ਹਨ।