ਚੰਡੀਗੜ੍ਹ, 22 ਜੁਲਾਈ 2024: ਹਰਿਆਣਾ ਸੇਵਾ ਅਧਿਕਾਰ ਕਮਿਸ਼ਨ (Haryana Service Rights Commission) ਨੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ, ਸੋਹਨਾ (ਗੁਰੂਗ੍ਰਾਮ) ‘ਚ ਕੰਮ ਕਰਦੇ ਜੇਈ ਮੁਸਤਕੀਮ ਅਤੇ ਕਮਰਸ਼ੀਅਲ ਅਸਿਸਟੈਂਟ (ਸੀਏ) ਦੀਪਕ ਕੁਮਾਰ ਨੂੰ 13 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਜਿਸ ‘ਚੋਂ ਜੇਈ ਨੂੰ 10,000 ਰੁਪਏ ਅਤੇ ਕਮਰਸ਼ੀਅਲ ਅਸਿਸਟੈਂਟ (ਸੀਏ) ਨੂੰ 3,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕਮਿਸ਼ਨ ਨੇ ਇਹ ਜੁਰਮਾਨਾ ਬਿਨੈਕਾਰ ਨੂੰ ਨਿਰਧਾਰਿਤ ਸਮੇਂ ਅੰਦਰ ਨੋਟੀਫਾਈਡ ਸੇਵਾ ਪ੍ਰਦਾਨ ਨਾ ਕਰਨ ਅਤੇ ਬਿਨਾਂ ਕੋਈ ਉਚਿਤ ਕਾਰਵਾਈ ਕੀਤੇ ਅਪੀਲ ਦਾ ਨਿਪਟਾਰਾ ਕਰਨ ਲਈ ਲਗਾਇਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਬਿਨੈਕਾਰ ਕੈਲਾਸ਼ ਨੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਸੋਹਾਣਾ ਦੇ ਦਫਤਰ ‘ਚ ਬਿੱਲ ਸੋਧ ਸਬੰਧੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐਮਆਰਬੀਡੀ ਏਜੰਸੀ ਦੇ ਮੀਟਰ ਰੀਡਰ ਨੇ ਜੁਲਾਈ, 2022 ‘ਚ ਗਲਤ ਢੰਗ ਨਾਲ 1491 (kWh) ਰਿਕਾਰਡ ਕੀਤਾ, ਜਦੋਂ ਕਿ ਅਸਲ ਰੀਡਿੰਗ 779 (kWh) ਸੀ। MCO ਨੂੰ 18 ਜੁਲਾਈ, 2022 ਤੋਂ 3 ਦਸੰਬਰ, 2022 ਤੱਕ ਅੱਪਡੇਟ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਮਾਮਲੇ ਨੂੰ ਸਮੇਂ ਸਿਰ ਨਿਪਟਾਉਣ ਅਤੇ ਸਹੀ ਬਿੱਲ ਬਣਾਉਣ ਵਿੱ’ਚ ਦੇਰੀ ਹੋਈ।